ਸ਼੍ਰੀ ਇਲਮ ਚੰਦ ਸਰਵਹਿਤਕਾਰੀ ਛੋਕਰਾਂ ਦੇ ਵਿਦਿਆਰਥੀਆਂ ਨੇ  ਪੰਜਾਬ ਖੇਡਾਂ ਵਿੱਚ ਮਾਰੀਆਂ ਮੱਲਾਂ 

ਫਿਲੌਰ, ਅੱਪਰਾ (ਜੱਸੀ)-ਸਰਵਹਿੱਤਕਾਰੀ ਸਿੱਖਿਆ ਸਮਿਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਪੰਜਾਬ ਪੱਧਰ ਤੇ ਖੋ-ਖੋ ਦੇ ਮੁਕਾਬਲੇ 18, 19 ਅਤੇ 20 ਅਗਸਤ ਨੂੰ ਮਾਨਸਾ ਵਿਖੇ ਕਰਵਾਏ ਗਏ, ਜਿਸ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਛੋਕਰਾਂ ਦੇ ਵਿਦਿਆਰਥੀਆਂ ਨੇ ਖੋ-ਖੋ ਮੁਕਾਬਲਿਆਂ ਵਿੱਚ ਜਲੰਧਰ ਜ਼ਿਲ੍ਹੇ ਦੀ ਅਗਵਾਈ ਕੀਤੀ, ਅੰਡਰ-17 ਲੜਕੀਆਂ ਨੇ ਦੂਜਾ ਸਥਾਨ, ਅੰਡਰ. -17 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ , ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  ਪ੍ਰਿੰਸੀਪਲ ਗੁਰਜੀਤ ਸਿੰਘ ਨੇ ਸਾਰੇ ਸਟਾਫ਼ , ਸਰੀਰਿਕ ਸਿੱਖਿਆ ਅਧਿਆਪਕ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪ੍ਰੋਤਸਾਹਿਤ ਕੀਤਾ  ਕਿ ਅਗਲੇ ਸਾਲ ਸਾਡੇ ਬੱਚੇ ਪੰਜਾਬ ਖੇਡਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀ.ਐਚ.ਸੀ ਬੜਾ ਪਿੰਡ ਵਿਖੇ ਅੱਖਾਂ ਦਾਨ ਦੇ ਪੰਦਰਵਾੜੇ ਦੀ ਸ਼ੁਰੂਆਤ
Next articleNeeraj Chopra makes history with first gold for India in World Championship