ਕਪੂਰਥਲਾ , 15 ਜੁਲਾਈ (ਕੌੜਾ)- ਵਿੱਦਿਅਕ ਪੁਲਾਂਘਾਂ ਪੁੱਟ ਰਹੇ ਬੇਬੇ ਨਾਨਕ ਯੂਨੀਵਰਸਿਟੀ ਕਾਲਜ ਮਿੱਠੜਾ ਦੀਆਂ ਮਈ, ਜੂਨ ਯੂਨੀਵਰਸਿਟੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਚੱਲ ਰਿਹਾ ਇਸ ਕਾਲਜ ਨੇ ਬੀ ਏ ਭਾਗ ਤੀਜਾ ਦੇ ਯੂਨੀਵਰਸਿਟੀ ਕਾਲਜ ਦੇ ਨਾਂ ਨੂੰ ਰੁਸ਼ਨਾਇਆ ਹੈ। ਵਿਭਾਗ ਦੇ ਮੁੱਖੀ ਨੇ ਦੱਸਿਆ ਕਿ ਨਤੀਜਿਆਂ ਵਿੱਚ ਸੰਦੀਪ ਕੌਰ70 ਪ੍ਰਤੀਸ਼ਤ ਨੇ ਪਹਿਲਾ,ਰਮਨੀਤ ਕੌਰ 67 ਪ੍ਰਤੀਸ਼ਤ ਨੇ ਦੂਸਰਾ, ਪ੍ਰਭਜੋਤ ਕੌਰ 67 ਪ੍ਰਤੀਸ਼ਤ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਪ੍ਰਕਾਰ ਹੀ ਸਾਇੰਸ ਵਿਭਾਗ ਦੇ ਮੁਖੀ ਡਾਕਟਰ ਪਰਮਜੀਤ ਕੌਰ ਨੇ ਦੱਸਿਆ ਵਿਦਿਆਰਥੀਆਂ ਨੇ ਲਗਨ ਨਾਲ ਸਖਤ ਮਿਹਨਤ ਕਰਦਿਆਂ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਡਿਸਟਿਕਸ਼ਨ ਪੁਜੀਸ਼ਨਾਂ ਹਾਸਲ ਕੀਤੀਆਂ ਹਨ।
ਜਿਸ ਵਿੱਚ ਕੀਰਤੀ ਸ਼ਰਮਾ ਨੇ 83 ਫੀਸਦੀ ਅੰਕ ਹਾਸਲ ਕਰਦਿਆਂ ਪਹਿਲਾ ਸਥਾਨ,ਸਨਮਦੀਪ ਕੌਰ ਨੇ 79 ਫੀਸਦੀ ਅੰਕਾਂ ਦੁਆਰਾ ਦੂਸਰਾ ਸਥਾਨ,ਅਤੇ ਆਰਤੀ ਯਾਦਵ ਨੇ 76 ਫੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀ 70 ਫੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਹੋਏ।ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਇਹਨਾਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਤੇ ਲਗਨ ਨਾਲ ਕੋਈ ਵੀ ਵਿਦਿਆਰਥੀ ਸਫ਼ਲਤਾ ਹਾਸਲ ਕਰ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly