HOME ਬੌਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਮਸ਼ਾਲ ਮਾਰਚ 17 ਨੂੰ ਜਲੰਧਰ ਤੋਂ...

ਬੌਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਮਸ਼ਾਲ ਮਾਰਚ 17 ਨੂੰ ਜਲੰਧਰ ਤੋਂ ਨਕੋਦਰ, ਫਗਵਾੜਾ ਲਈ ਰਵਾਨਾ ਹੋਵੇਗੀ *ਥਾਂ- ਥਾਂ ਸਵਾਗਤ ਕੀਤਾ ਜਾਵੇਗਾ

2

ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ)-ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਪੰਜਾਬ ਦੇ ਬੋਧੀ ਭਾਈਚਾਰੇ ਵਲੋਂ ਮਸ਼ਾਲ ਮਾਰਚ ,17 ਅਗਸਤ 2025, ਦਿਨ ਐਤਵਾਰ ,ਸਵੇਰੇ 10 ਵਜੇ ਡਾ. ਅੰਬੇਡਕਰ ਭਵਨ ਜਲੰਧਰ ਤੋਂ ਭਿਖਸ਼ੂ ਸੰਘ -ਭੰਤੇ ਚੰਦਰ ਕੀਰਤੀ, ਭੰਤੇ ਰੇਵਤ ਜੀ, ਭਿਖਸ਼ੂਣੀ ਧੰਮ ਜੋਤੀ ਆਗਰਾ, ਭਿਖਸ਼ੂਣੀ ਧੰਮ ਨੰਦਾ ਸਹਾਰਨਪੁਰ, ਭਿਖਸ਼ੂਣੀ ਖੇਮਾ ਆਗਰਾ ਅਤੇ ਬੋਧੀ ਭਾਈਚਾਰੇ ਦੇ ਆਗੂਆਂ ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੌਧ, ਚੰਚਲ ਬੌਧ, ਧੰਮਾਚਾਰੀ ਬਲਦੇਵ ਜੱਸਲ, ਬਲਦੇਵ ਰਾਜ ਭਾਰਦਵਾਜ , ਡਾ. ਜੀ. ਸੀ.ਕੌਲ , ਸੁਰੇਸ਼ ਬੌਧ, ਪ੍ਰਿੰਸੀਪਲ ਪਰਮਜੀਤ ਜੱਸਲ ਵਲੋਂ ਨਕੋਦਰ ਅਤੇ ਫਗਵਾੜਾ ਵਾਸਤੇ ਰਵਾਨਾ ਕੀਤੀ ਜਾਵੇਗੀ । ਮਸ਼ਾਲ ਮਾਰਚ ਦਾ ਅੰਬੇਡਕਰੀਆਂ, ਬੋਧੀਆਂ ਅਤੇ ਅਗਾਂਹਵਧੂ ਸੋਚ ਰੱਖਣ ਵਾਲਿਆਂ ਵੱਲੋਂ ਬੂਟਾਂ ਮੰਡੀ, ਲਾਂਬੜਾ ,ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਮੁਹੱਲਾ ਡਾ. ਅੰਬੇਡਕਰ ਨਗਰ (ਨਵੀ ਆਬਾਦੀ, ਬੈਕ ਸਾਈਡ ਰੇਲਵੇ ਸਟੇਸ਼ਨ) ਨਕੋਦਰ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਜੇਤਵਨ ਬੁੱਧ ਵਿਹਾਰ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। (ਯਾਦ ਰਹੇ ਇਸ ਦੇ ਸੰਸਥਾਪਕ ਤੇ ਫਾਊਂਡਰ ਸ੍ਰੀ ਦਵਿੰਦਰ ਚੰਦੜ ,ਸੰਪਾਦਕ ਸਮਾਜ ਵੀਕਲੀ ਯੂ.ਕੇ ਹਨ ) ਉਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮਸ਼ਾਲ ਮਾਰਚ ਦਾ ਸਵਾਗਤ ਕੀਤਾ ਜਾਵੇਗਾ।ਉਪਰੰਤ ਚਾਹ -ਪਾਣੀ ਅਤੇ ਭੋਜਨ ਵਰਤਾਇਆ ਜਾਵੇਗਾ। ਇਹ ਮਸ਼ਾਲ ਯਾਤਰਾ ਅਸ਼ੋਕਾ ਬੁੱਧ ਵਿਹਾਰ (ਮਹਿਤਪੁਰ ਰੋਡ , ਨਕੋਦਰ ) ਅਤੇ ਡਾ. ਅੰਬੇਡਕਰ ਬੁੱਧ ਵਿਹਾਰ ਬਾਠ ਕਲਾਂ (ਮਹਾਨ ਵਿਦਵਾਨ ਤੇ ਲੇਖਕ ਡੀ.ਸੀ. ਅਹੀਰ, ਕਮਲੇਸ਼ ਅਹੀਰ ਦਾ ਪਿੰਡ ਹੈ)ਤੋਂ ਹੁੰਦੀ ਹੋਈ ਆਪਣੀ ਯਾਤਰਾ ਤਹਿ ਕਰਦੀ ਹੋਈ ਅੱਗੇ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿੱਚ ਦਾਖਲ ਹੋਵੇਗੀ। ਜਿੱਥੇ ਹਦੀਆਬਾਦ ਡਾ. ਅੰਬੇਡਕਰ ਪਾਰਕ ਵਿਖੇ ਰਮੇਸ਼ ਕੌਲ ਅਤੇ ਸਾਥੀਆਂ ਵੱਲੋਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਮਸ਼ਾਲ ਮਾਰਚ ਸੰਘ ਮਿੱਤਰਾ ਬੁੱਧ ਵਿਹਾਰ , ਡਾ. ਅੰਬੇਡਕਰ ਪਾਰਕ, ਹਰਗੋਬਿੰਦ ਨਗਰ ਅਤੇ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਪਹੁੰਚੇਗੀ। ਜਿੱਥੇ ਪਹੁੰਚਣ ‘ਤੇ ਇਸ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇੱਥੇ ਹੀ ਇਸ ਦੀ ਸਮਾਪਤੀ ਹੋਵੇਗੀ, ਫਿਰ ਪੰਜਾਬ ਦੇ ਅਗਲੇ ਜਿਲ੍ਹੇ ਲਈ ਮਸ਼ਾਲ ਪ੍ਰਬੰਧਕਾਂ ਨੂੰ ਸੌਂਪੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪੰਜਵੀ ਅੰਮ੍ਰਿਤਾ ਪ੍ਰੀਤਮ ਅੰਤਰਰਾਸ਼ਟਰੀ ਕਾਵਿ ਮਿਲਣੀ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ “
Next articleਕਿੰਝ ਮਨਾਈਏ ਆਜ਼ਾਦੀ ?