HOME ਕਿੰਝ ਮਨਾਈਏ ਆਜ਼ਾਦੀ ?

ਕਿੰਝ ਮਨਾਈਏ ਆਜ਼ਾਦੀ ?

ਧਰਮ ਪਾਲ ਪੈਂਥਰ ਯੂ ਐਸ ਏ

  (ਸਮਾਜ ਵੀਕਲੀ)  ਅਸੀਂ ਵੀ ਆਜ਼ਾਦੀ ਦੇ ਜਸ਼ਨ ਮਨਾਉਣਾ ਚਾਹੁੰਦੇ ਹਾਂ ਗਿੱਧੇ, ਭੰਗੜੇ, ਗੀਤ ਖੁਸ਼ੀ ਦੇ ਗਾਉਣਾ ਚਾਹੁੰਦੇ ਹਾਂ ਫੜ ਕੇ ਹੱਥਾਂ ਵਿੱਚ ਤਿਰੰਗਾ ਲਹਿਰਾਉਣਾ ਚਾਹੁੰਦੇ ਹਾਂ ਘਰਾਂ ਨੂੰ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਸਜਾਉਣਾ ਚਾਹੁੰਦੇ ਹਾਂ । ਪਰੰਤੂ ! ਇਹ ਸਾਰੇ ਜਸ਼ਨ ਕਿਉਂ ਮਨਾਈਏ ? ਉਹਦੀ ਆਮਦ ‘ਤੇ ਕਿਉਂ ਮਹਿਫ਼ਲਾਂ ਸਜਾਈਏ ? ਕਿਵੇਂ ਕਹਾਂ ਭਾਰਤ ਦੀ ਆਜ਼ਾਦੀ ਦਾ ਦਿਨ ਸੀ ਬਲਕਿ ਬਰਬਾਦੀ ਦਾ ਦਿਨ ਸੀ । ਮਹਾਨ ਭਾਰਤ ਵਿਰਾਨ ਹੋ ਗਿਆ ਇੱਕ ਹਿੰਦੋਸਤਾਨ ਹੋ ਗਿਆ ਇੱਕ ਪਾਕਿਸਤਾਨ ਹੋ ਗਿਆ । ਸਰਹੱਦਾਂ ਮਜ਼ਬੂਤ ਹੋਈਆਂ ਭਾਈਚਾਰਕ ਸਾਂਝਾਂ ਇੱਕ ਦੂਜੇ ਤੋਂ ਦੂਰ ਹੋਈਆਂ । ਲੋਕ ਮਜ਼ਹਬ ਦੇ ਨਾਂ ‘ਤੇ ਵੰਡੇ ਗਏ ਇੱਕ ਦੂਜੇ ਦੀਆਂ ਹੱਦਾਂ ਵਿੱਚੋਂ ਜਬਰੀ ਕੱਢੇ ਗਏ । ਲੱਖਾਂ ਲੋਕ ਇਸ ਆਜ਼ਾਦੀ ਦੀ ਭੇਂਟ ਚੜ੍ਹ ਗਏ ਇੱਕ ਦੂਜੇ ਦੇ ਖ਼ਿਲਾਫ਼ ਖੜ੍ਹ ਗਏ । ਪਰੰਤੂ ਆਜ਼ਾਦ ਦੇਸ਼ ਵਿੱਚ ਮੇਰੇ ਲੋਕਾਂ ਨੇ ਸੋਚਿਆ ਸੀ ਕੁੱਝ ਨਵਾਂ ਹੋਣਾ ਲੋਚਿਆ ਸੀ । ਸ਼ਾਇਦ ਬਦਲ ਜਾਣਗੀਆਂ ਤਕਦੀਰਾਂ ਬਣਾਂਗੇ ਮਾਲਕ ਜਗੀਰਾਂ । ਪਰ ਕੀ ਪਤਾ ਸੀ ਰੋਟੀ, ਕੱਪੜਾ, ਮਕਾਨ ਤੋਂ ਵਾਂਝੇ ਰਹਿਣਗੇ ਆਏ ਦਿਨ ਜ਼ੁਲਮ ਸਹਿੰਦੇ ਰਹਿਣਗੇ । ਪਰੰਤੂ ! ਮੇਰੇ ਲੋਕਾਂ ਲਈ ਇਹ ਆਜ਼ਾਦੀ ਬਸ ਸੁਪਨਾ ਬਣ ਕੇ ਰਹਿ ਗਈ ਤਕੜਿਆਂ ਦੇ ਅੱਗੇ ਢਹਿ ਗਈ । ਅਛੂਤ ਅਛੂਤ ਹੀ ਰਹੇ ਦੋਹਰੀ ਗੁਲਾਮੀ ਤੋਂ ਮਿਲੀ ਨਾ ਆਜ਼ਾਦੀ ਬੇਸ਼ੱਕ ਸਭ ਤੋਂ ਜ਼ਿਆਦਾ ਹੈ ਅਬਾਦੀ । ਦਲਿਤ ਔਰਤਾਂ ਨਾਲ ਹੋ ਰਹੇ ਬਲਾਤਕਾਰ ਰੋਜ਼ਾਨਾ ਹੋ ਰਹੀਆਂ ਭੇੜੀਆਂ ਦਾ ਸ਼ਿਕਾਰ ਜ਼ਿੰਦਗੀ ਨੂੰ ਸਮਝਦੀਆਂ ਭਾਰ ।

ਧਰਮ ਪਾਲ ਪੈਂਥਰ ਯੂ ਐਸ ਏ ਆਜ਼ਾਦੀ ਦਿਵਸ ਦੇ ਵਿਸ਼ੇਸ਼ ਮੌਕੇ ਤੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੌਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਮਸ਼ਾਲ ਮਾਰਚ 17 ਨੂੰ ਜਲੰਧਰ ਤੋਂ ਨਕੋਦਰ, ਫਗਵਾੜਾ ਲਈ ਰਵਾਨਾ ਹੋਵੇਗੀ *ਥਾਂ- ਥਾਂ ਸਵਾਗਤ ਕੀਤਾ ਜਾਵੇਗਾ
Next articleਵਿਕਟੋਰੀਆ ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਲਾਨਾ ਖੇਡ ਮੇਲਾ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਕੀਤੀ ਸ਼ਿਰਕਤ