(ਸਮਾਜ ਵੀਕਲੀ)
ਰੋਣ ਫਸਲਾਂ— ਹਏ ਓਏ ਖੇਤ ਰੋਂਦੇ-!!
ਦੇਖ ਨਰਮਾ ਧਾਹਾਂ ਕਿਸਾਨ ਮਾਰਦਾ !!!
ਬੀਜ਼ ਘਟੀਆ ਵੇਚ ਗਏ ਵਪਾਰੀ
ਉੰਝ ਨਾ ਸੀ ਮੌਤ ਤੋਂ ਕਿਸਾਨ ਹਾਰਦਾ–!!!
ਰੋਣ ਫਸਲ਼ਾਂ—— ————
ਮੁੱਲ ਮਹਿੰਗੇ ਭਾਅ ਦੇ ਬੀਜ ਲੈ ਕੇ
ਮਹਿੰਗੀ ਠੇਕੇ ਤੇ ਜ਼ਮੀਨ ਲੈ ਕੇ
ਵਾਹੀਆਂ ਕਰੀਆਂ ਪਾ ਤੇਲ ਮੁੱਲ ਦੇ
ਮਿੱਟੀ ਨਾਲ਼ ਮਿੱਟੀ ਹੋ ਰਹੇ ਰੁਲ਼ਦੇ
ਕਹੀ ਮੋਢੇ ਰਹੀ,ਖੁਰਪੇ ਹੱਥਾਂ ‘ਚ
ਦਿਮਾਗ਼ “ਚ ਫ਼ਿਕਰ ਉਧਾਰ ਦਾ
ਰੋਣ ਫਸਲ਼ਾਂ– ਹਏ ਓਏ ਖੇਤ ਰੋਂਦੇ–‐—-
ਢਿੱਡ ਭੁੱਖੇ ਸੀ , ਆਸ ਅੱਖੀਆਂ ‘ਚ
ਮੁੜਕੇ ਦੀਆਂ ਝੱਲੀਆਂ ਤਰੇਲੀਆਂ
ਸਾਥੋਂ ਲਿੱਪ ਹੋਏ ਨਹੀਓ ਢਾਰੇ ਕੱਚੇ
ਸ਼ਾਹਾਂ ਦੀਆ ਪੈ ਗਈਆਂ ਹਵੇਲੀਆਂ
ਢੋਲੀ ਸਪਰੇਹਾਂ ਵਾਲੀ ਪਿੱਠੂ ਸਾਡੇ
ਜ਼ਹਿਰ ਸਾਹਾਂ ਨਾਲ਼ ਕਿਰਤੀ ਡਕਾਰ ਦਾ
ਰੋਣ ਫਸਲ਼ਾਂ ਹਏ ਓਏ ਖੇਤ ਰੋਂਦੇ———
ਫੁੱਲ ਜਦੋਂ ਨਰਮੇ ਨੂੰ ਪਏ ਪੀਲੇ ਗੁਲਾਬੀ
ਆਸ ਖੁਸ਼ਹਾਲੀ ਵਾਲੀ ਮਹਿਕ ਪਈ
ਸਿਰੋਂ ਪੰਡ ਕਰਜ਼ਿਆਂ ਦੀ ਵੀ ਲਾਹੁਣੀ
ਹੈ ਡੋਲੀ ਧੀ ਰਾਣੋ ਦੀ ਵੀ ਉਠਾਉਣੀ
ਸੋਚਾਂ ‘ਚ ਡੁੱਬੇ, ਨੱਕੇ ਖਾਲ਼ਾਂ ਦੇ ਮੋੜ- ਮੋੜ
ਪੱਤ- ਪੱਤ , ਟੀਂਡਾ-ਟੀਂਡਾ ਨਿਹਾਰਦਾ——-
ਰੋਣ ਫਸਲ਼ਾਂ ਹਏ ਓਏ ਖੇਤ ਰੋਂਦੇ—‘———-
ਘਟਾਵਾਂ ਕਾਲੀਆਂ ਝਖੇੜੇ ਬੂਟੇ ਪੱਟ ਗਏ
ਲਾਲ ਲਾਰਵੇ ਸੁੰਡੀ ਦੇ ਟੀਂਡੇ ਚੱਟ ਗਏ
ਸਪਰੇਹਾਂ ਵੇਚ ਵਪਾਰੀ ਲਾਹਾ ਖੱਟ ਗਏ
ਝਟਕਾਏ “ਬਾਲੀ” ਜਿਹੜੀ ਵੀ ਹੱਟ ਗਏ
“ਰੇਤਗੜੵ ” ਰਸਤੇ ਖੁਦਕੁਸ਼ੀ ਦੇ ਵਚੇ ਨੈ
ਗੂੰਗੇ-ਵੋਲਿਆਂ ਦੀ ਕਰੀਏ ਕੀ ਸਰਕਾਰ ਦਾ
ਰੋਣ ਫਸਲ਼ਾਂ ਹਏ ਓਏ ਖੇਤ ਰੋਂਦੇ———-
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
9465129168
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly