(ਸਮਾਜ ਵੀਕਲੀ)
ਹੁਣ ਨਾ ਰੋਵੇ ਮੁੰਡਾ ਅੰਬ ਨੂੰ, ਬਿਸ਼ਨੀ ਕੀ ਕਰਤਾਰੀ ਦਾ,
ਪਹਿਲਾਂ ਵਾਲਾ ਦੌਰ ਰਿਹਾ ਨਾ ਹੁਣ ਮਿੱਤਰੋ ਪਟਵਾਰੀ ਦਾ,
ਹੁਣ ਨਾ ਰੋਵੇ ਮੁੰਡਾ ਅੰਬ ਨੂੰ ਬਿਸ਼ਨੀ ਕੀ ਕਰਤਾਰੀ ਦਾ
1.ਕੱਲੀ ਜ਼ਿੰਦ ਨੂੰ ਸੌ ਸਿਆਪੇ, ਫਸਿਆ ਵਾਂਗ ਕੋਚਰੀ ਜਾਪੇ,
ਸਿਖ਼ਰ ਦੁਪਹਿਰੇ ਵੱਟ ਤੇ ਝਾਕੇ,ਬੱਧਾ ਹੁਕਮ ਸਰਕਾਰੀ ਦਾ,
ਹੁਣ ਨਾ ਰੋਵੇ ਮੁੰਡਾ ਅੰਬ ਨੂੰ ਬਿਸ਼ਨੀ ਕੀ ਕਰਤਾਰੀ
ਪਹਿਲਾਂ ਵਾਲਾ ਦੌਰ ਰਿਹਾ ਨਾ ਹੁਣ ਮਿੱਤਰੋ ਪਟਵਾਰੀ ਦਾ,
2.ਉਹੀ ਕੰਮ ਤੇ ਉਹੀ ਧੰਦੇ, ਵੱਧ ਗਏ ਜ਼ਿਲ੍ਹੇ ਤੇ ਘੱਟਗੇ ਬੰਦੇ,
ਉੱਤੋ ਲੋਕ ਰੱਖਦੇ ਦੰਦੇ ਜਿਉਂ ਆਰੀ ਦੋ ਧਾਰੀ ਦਾ
ਪਹਿਲਾਂ ਵਾਲਾ ਦੌਰ ਰਿਹਾ ਨਾ ਹੁਣ ਮਿੱਤਰੋ ਪਟਵਾਰੀ ਦਾ
ਹੁਣ ਨਾ ਰੋਵੇ ਮੁੰਡਾ ਅੰਬ ਨੂੰ ਬਿਸ਼ਨੀ ਕੀ ਕਰਤਾਰੀ ਦਾ,
3.ਧਾਹਾਂ ਮਾਲ ਮਹਿਕਮਾ ਮਾਰੇ, ਲੰਘ ਦੇ ਟਾਇਮ ਭਰਾਵੋ ਮਾੜੇ ,
ਪਏ ਹਾਂ ਸੂਲ਼ੀ ਉੱਤੇ ਚਾੜ੍ਹੇ,ਹੋ ਗਿਆ ਹਾਲ ਜਿਉਂ ਲਾਰੀ ਦਾ
ਪਹਿਲਾਂ ਵਾਲਾ ਦੌਰ ਰਿਹਾ ਨਾ ਹੁਣ ਮਿੱਤਰੋ ਪਟਵਾਰੀ ਦਾ,
ਹੁਣ ਨਾ ਰੋਵੇ ਮੁੰਡਾ ਅੰਬ ਨੂੰ, ਬਿਸ਼ਨੀ ਕੀ ਕਰਤਾਰੀ ਦਾ
4.ਕਹਿੰਦੇ ਘਰੋਂ ਵੀ ਸੁਣ ਸਰਦਾਰਾ, ਵੱਜਦੇ ਰੋਜ਼ ਰਾਤ ਦੇ ਬਾਰਾਂ,
ਬੈਠਾ ਝਾਕ ਦਾ ਟੱਬਰ ਸਾਰਾ, ਸੁਣਕੇ ਖੜਾਕ ਕੋਈ ਬਾਰੀ ਦਾ,
ਹੁਣ ਨਾ ਰੋਵੇ ਮੁੰਡਾ ਅੰਬ ਨੂੰ ਬਿਸ਼ਨੀ ਕੀ ਕਰਤਾਰੀ ਦਾ
ਪਹਿਲਾ ਵਾਲਾ ਦੌਰ ਨਾ ਰਿਹਾ ਨਾ ਹੁਣ ਮਿੱਤਰੋ ਪਟਵਾਰੀ ਦਾ
5.ਸੱਭਿਆਚਾਰ ਗੀਤ ਵੀ ਖਾਗੀ, ਸਾਡੀ ਟੌਹਰ ਨਾ ਉਹੋ ਰਹਿਗੀ,
ਤੇ ਸਰਕਾਰ ਜੜਾਂ ਵਿੱਚ ਬਹਿਗੀ,ਟੀਏ ਡੀਏ ਮਾਰੀ ਦਾ
ਪਹਿਲਾਂ ਵਾਲਾ ਦੌਰ ਰਿਹਾ ਨਾ ਹੁਣ ਮਿੱਤਰੋ ਪਟਵਾਰੀ,
ਹੁਣ ਰੋਵੇ ਨਾ ਮੁੰਡਾ ਅੰਬ ਨੂੰ ਬਿਸ਼ਨੀ ਕੀ ਕਰਤਾਰੀ ਦਾ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly