ਸ਼ਾਨਦਾਰ ਰਿਹਾ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਕਹਾਣੀ ਸੰਮੇਲਨ

ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਮਸ਼ਹੂਰ ਫਿਲਮ ਅਦਾਕਾਰਾ ਕੁਲਬੀਰ ਬਡੇਸਰੋਂ ਦੀ ਕਹਾਣੀ ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ’ ਦਾ ਲੋਕ ਅਰਪਣ

ਗੁਰਬਿੰਦਰ ਸਿੰਘ ਰੋਮੀ, ਚੰਡੀਗੜ੍ਹ (ਸਮਾਜ ਵੀਕਲੀ): ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ 23 ਅਪ੍ਰੈਲ ਸ਼ਨੀਵਾਰ ਨੂੰ ਕਹਾਣੀ ਸੰਮੇਲਨ ਕਰਵਾਇਆ ਗਿਆ। ਸੰਸਥਾ ਦੇ ਪ੍ਰਬੰਧਕ ਡਾ. ਰਵਿੰਦਰ ਕੌਰ ਭਾਟੀਆ ਅਤੇ ਨਾਮਵਰ ਗਾਇਕ ਮੀਤਾ ਖੰਨਾ ਨੇ ਹਾਜ਼ਰੀਨ ਸ਼ਖਸੀਅਤਾ ਦਾ ਨਿੱਘਾ ਸਵਾਗਤ ਕੀਤਾ। ਮਸ਼ਹੂਰ ਗੀਤਕਾਰ ਕੁਲਵੰਤ ਕੌਰ ਚੰਨ ਨੇ ਅਪਣੇ ਮਿੱਠੀ ਆਵਾਜ਼ ਵਿੱਚ ਗੀਤ ਸੁਣਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਅਤੇ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡਾ. ਰਵਿੰਦਰ ਕੌਰ ਭਾਟੀਆ ਨੂੰ ਵਧੀਆ ਪ੍ਰੋਗਰਾਮ ਉਲੀਕਣ ਲਈ ਵਧਾਈ ਦਿੱਤੀ। ਸ. ਸ਼ੰਟੀ ਨੇ ਸ਼ਾਮਲ ਸਾਰੇ ਕਹਾਣੀਕਾਰਾਂ ਅਤੇ ਸਾਹਿਤਕਾਰਾਂ ਨੂੰ ਪੰਜਾਬੀ ਮਾਂ-ਬੋਲੀ ਤੇ ਸਾਹਿਤ ਦੀ ਸੇਵਾ ਵਿੱਚ ਪਾ ਰਹੇ ਯੋਗਦਾਨ ਲਈ ਵਧਾਈ ਦਿੱਤੀ।
ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੁਲਬੀਰ ਬਡੇਸਰੋ ਦੇ ਕਹਾਣੀ ਸੰਗ੍ਰਹਿ ‘ਤੁਮ ਕਿਉਂ ਉਦਾਸ ਹੋ’ ਦਾ ਲੋਕ ਅਰਪਣ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਦੇ ਵਿਸ਼ੇ ਨੂੰ ਨਿਵੇਕਲਾ ਤੇ ਅਣਛੋਹਿਆ ਦੱਸਿਆ ਅਤੇ ਲੋਕਾਂ ਨੂੰ ਇਸ ਪੁਸਤਕ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ।

ਆਸ਼ਾ ਸ਼ਰਮਾ, ਹਰਜਿੰਦਰ ਸੱਧਰ, ਜਸਵੀਰ ਕੌਰ ਜੱਸੀ ਬਟਾਲਾ, ਦਵਿੰਦਰ ਖੁਸ਼ ਧਾਲੀਵਾਲ, ਸਤਪਾਲ ਕੌਰ ਮੋਗਾ, ਅਮਰਜੀਤ ਕੌਰ ਮਰਿੰਡਾ, ਸ. ਜੀ ਐਸ ਆਨੰਦ, ਪ੍ਰੀਤਮਾ, ਮਨਦੀਪ ਕੌਰ ਭਦੌੜ, ਮਮਤਾ ਸੇਤੀਆ, ਮਨਦੀਪ ਸਿੱਧੂ ਨੇ ਵਾਰੀ ਵਾਰੀ ਆਪਣੇ ਮਿੰਨੀ ਕਹਾਣੀ ਸੁਣਾ ਕੇ ਮਹਿਫ਼ਿਲ ਵਿੱਚ ਸਮਾਂ ਬੰਨ੍ਹਿਆ। ਇਸ ਸਮਾਗਮ ਵਿੱਚ ਸ਼ਾਮਲ ਨਾਮਵਰ ਕਹਾਣੀਕਾਰ ਤੇ ਅਲੋਚਕ ਡਾ. ਨਾਇਬ ਸਿੰਘ ਮੰਡੇਰ ਨੇ ਸਾਰੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਜਸਬੀਰ ਕੌਰ ਜੱਸੀ ਬਟਾਲਾ, ਰਵਿੰਦਰ ਕੌਰ ਭਾਟੀਆ, ਆਸ਼ਾ ਸ਼ਰਮਾ, ਪ੍ਰੀਤਮਾ ਦੀਆਂ ਕਹਾਣੀਆਂ ਨੂੰ ਵਧੀਆ ਮਿੰਨੀ ਕਹਾਣੀਆਂ ਵਜੋਂ ਚੁਣਿਆ । ਉਹਨਾਂ ਨੇ ਮਿੰਨੀ ਕਹਾਣੀ ਅਤੇ ਕਹਾਣੀ ਵਿਚ ਅੰਤਰ ਵੀ ਸਮਝਾਇਆ । ਮੀਤਾ ਖੰਨਾ ਦੁਆਰਾ ਗਾਏ ਗੀਤ ਨੇ ਮਹਿਫ਼ਲ ਵਿੱਚ ਰੰਗ ਬੰਨ੍ਹਿਆ । ਇਸ ਵਿਚ ਸੰਸਥਾ ਦੇ ਕੋ-ਆਡੀਨੇਟਰ ਅਮਨਬੀਰ ਸਿੰਘ ਧਾਮੀ ਅਤੇ ਕੋ-ਆਡੀਨੇਟਰ ਅੰਜੂ ਅਮਨਦੀਪ ਗਰੋਵਰ ਨੇ ਵੀ ਆਪਣੀਆਂ ਰਚਨਾਵਾਂ ਨਾਲ਼ ਪ੍ਰੋਗਰਾਮ ਵਿਚ ਹਾਜ਼ਰੀ ਲਗਵਾਈ। ਬਹੁਤ ਹੀ ਪਿਆਰੀ ਸਾਹਿਤਕਾਰ ਸਰਬਜੀਤ ਹਾਜੀਪੁਰ ਅਤੇ ਮੀਤਾਂ ਖੰਨਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ ਅਤੇ ਲੋਕਾਂ ਦੀ ਵਾਹ ਵਾਹ ਖੱਟੀ । ਡਾ. ਰਵਿੰਦਰ ਭਾਟੀਆ ਨੇ ਰਸਮੀ ਤੌਰ ‘ਤੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਵੀ ਅਸੀਂ ਮਾਂ ਬੋਲੀ ਦੀ ਸੇਵਾ ਵਿਚ ਅਜਿਹੇ ਉਪਰਾਲੇ ਕਰਦੇ ਰਹਾਂਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -268
Next articleਸੋਕ ਕਵੀ ਸੰਤ ਰਾਮ ਉਦਾਸੀ ਦੇ 84 ਵੇ ਜਨਮ ਦਿਹਾੜੇ ਤੇ ਸਿਰਕੱਢ ਲੇਖਕਾਂ, ਕਵੀਆਂ ਤੇ ਸਮਾਜਿਕ ਆਗੂਆਂ ਨੇ ਉਨ੍ਹਾਂ ਦੀ ਸ਼ਾਇਰੀ ਨੂੰ ਸਲਾਹਿਆ।