(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਸ਼ੇਰ ਬੜਾ ਖਤਰਨਾਕ ਸੀ। ਸਾਰੇ ਜਾਨਵਰ ਉਸ ਸੇਰ ਤੋਂ ਡਰਦੇ ਸਨ। ਰਾਤ ਹੋਣ ਸਮੇਂ ਕੋਈ ਵੀ ਜਾਨਵਰ ਬਾਹਰ ਨਹੀਂ ਸੀ ਨਿਕਲਦਾ। ਇੱਕ ਵਾਰੀ ਰਾਤ ਨੂੰ ਇੱਕ ਜਾਨਵਰ ਨੂੰ ਪਿਆਸ ਲੱਗੀ ਹੋਈ ਸੀ। ਉਹ ਜਾਨਵਰ ਪਾਣੀ ਪੀਣ ਚਲਾ ਗਿਆ। ਫਿਰ ਉਹ ਖਤਰਨਾਕ ਸ਼ੇਰ ਪਿੱਛੇ ਤੋਂ ਆ ਗਿਆ ਅਤੇ ਉਸਨੇ ਹਮਲਾ ਕਰ ਦਿੱਤਾ। ਉਸਨੇ ਉਸ ਜਾਨਵਰ ਨੂੰ ਖਾ ਲਿਆ। ਕੁਝ ਦਿਨਾਂ ਬਾਅਦ ਜੰਗਲ ਵਿੱਚ ਇੱਕ ਨਵਾਂ ਹੋਰ ਸ਼ੇਰ ਆ ਗਿਆ। ਉਸ ਨੇ ਦੇਖਿਆ ਕਿ ਕੋਈ ਵੀ ਜਾਨਵਰ ਬਾਹਰ ਨਹੀਂ ਨਿਕਲਦਾ। ਇੱਕ ਜਾਨਵਰ ਪਾਣੀ ਪੀਣ ਜਾ ਰਿਹਾ ਸੀ ਤਾਂ ਨਵੇਂ ਸ਼ੇਰ ਨੇ ਉਸ ਜਾਨਵਰ ਨੂੰ ਪੁੱਛਿਆ ਕਿ ਕੋਈ ਬਾਹਰ ਕਿਉਂ ਨਹੀਂ ਨਿਕਲ ਰਿਹਾ ਹੈ ਤਾਂ ਉਸ ਜਾਨਵਰ ਨੇ ਕਿਹਾ ਕਿ ਇੱਥੇ ਇੱਕ ਬਹੁਤ ਹੀ ਖਤਰਨਾਕ ਸ਼ੇਰ ਹੈ ਜੋ ਸਭ ਨੂੰ ਖਾ ਜਾਂਦਾ ਹੈ ; ਇਸ ਕਰਕੇ ਕੋਈ ਵੀ ਜਾਨਵਰ ਬਾਹਰ ਨਹੀਂ ਨਿਕਲਦਾ ਤਾਂ ਨਵੇਂ ਸ਼ੇਰ ਨੇ ਪੁੱਛਿਆ ਕਿ ਉਸ ਪੁਰਾਣੇ ਸ਼ੇਰ ਦੀ ਗੁਫਾ ਕਿੱਥੇ ਹੈ ਤਾਂ ਉਹ ਜਾਨਵਰ ਨੇ ਦੱਸਿਆ ਕਿ ਉਸਦੀ ਗੁਫਾ ਨਦੀ ਦੇ ਕਿਨਾਰੇ ‘ਤੇ ਹੈ। ਨਵੇਂ ਸ਼ੇਰ ਨੇ ਜਾਨਵਰਾਂ ਨੂੰ ਕਿਹਾ ਕਿ ਤੁਸੀਂ ਸਾਰੇ ਮੇਰੇ ਨਾਲ਼ ਚੱਲੋ ਤੇ ਸਾਰਿਆਂ ਨੇ ਰਲ ਕੇ ਉਸ ਸ਼ੇਰ ਨੂੰ ਮਾਰ ਦਿੱਤਾ। ਹੁਣ ਸਾਰੇ ਜਾਨਵਰ ਖੁਸ਼ੀ ਨਾਲ਼ ਰਹਿਣ ਲੱਗੇ।
https://play.google.com/store/apps/details?id=in.yourhost.samajweekly