HOME ਚਲਦੇ ਟਿੱਪਰ ਦਾ ਸਟੇਰਿੰਗ ਹੋਇਆ ਲੌਕ ਟਿੱਪਰ ਬੈਕਾਬੂ ਹੋ ਕੇ ਡਿਵਾਈਡਰ...

ਚਲਦੇ ਟਿੱਪਰ ਦਾ ਸਟੇਰਿੰਗ ਹੋਇਆ ਲੌਕ ਟਿੱਪਰ ਬੈਕਾਬੂ ਹੋ ਕੇ ਡਿਵਾਈਡਰ ਤੇ ਚੜ੍ਹ ਕੇ ਦੂਸਰੇ ਪਾਸੇ ਜਾ ਪਲਟਿਆ

3

ਟਿੱਪਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ, ਟਿੱਪਰ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ, ਜਾਨੀ ਨੁਕਸਾਨ ਦਾ ਬਚਾਅ ਵੱਡਾ ਹਾਦਸਾ ਹੋਣੋ ਟਲਿਆ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਕੋਲ ਟਿੱਪਰ ਪਲਟਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ 20 ਟਾਈਰਾਂ ਟਿੱਪਰ ਜਿਸ ਦਾ ਨੰਬਰ ਐਚ ਆਰ62 ਏ 9044 ਜਿਸ ਨੂੰ ਕੁਲਵਿੰਦਰ ਸਿੰਘ ਚਲਾ ਰਿਹਾ ਸੀ ਇਹ ਟਿੱਪਰ ਬਲਾਚੌਰ ਸਾਇਡ ਤੋਂ ਰੋਪੜ੍ਹ ਸਾਇਡ ਜਾ ਰਿਹਾ ਸੀ ਜਦੋਂ ਇਹ ਟਿੱਪਰ ਕਾਠਗੜ੍ਹ ਮੋੜ ਥੋੜ੍ਹਾ ਜਿਹਾ ਪਿੱਛੇ ਪਹੁੰਚੀਆਂ ਤਾਂ ਡਰਾਈਵਰ ਦੇ ਦੱਸਣ ਮੁਤਾਬਿਕ ਅਚਾਨਕ ਚਲਦੇ ਟਿੱਪਰ ਦਾ ਸਟੇਰਿੰਗ ਲੌਕ ਹੋ ਗਿਆ ਜਿਸ ਨਾਲ ਟਿੱਪਰ ਬੈਕਾਬੂ ਹੋ ਕੇ ਡਿਵਾਈਡਰ ਤੇ ਚੜ੍ਹ ਕੇ ਰੈਲਿੰਗ ਤੋੜਦਾ ਹੋਇਆ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਗਿਆ ਜਿਸ ਨਾਲ ਟਿੱਪਰ ਵਿੱਚ ਭਰੀ ਬਜਰੀ ਦੂਰ ਤੱਕ ਖਿੱਲਰ ਗਈ ਅਤੇ ਟਿੱਪਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ ਅਤੇ ਟਿੱਪਰ ਦਾ ਭਾਰੀ ਨੁਕਸਾਨ ਹੋ ਗਿਆ ਜ਼ਿਕਰਯੋਗ ਇਹ ਹੈ ਕਿ ਜਿਸ ਜਗ੍ਹਾ ਇਹ ਟਿੱਪਰ ਪਲਟਿਆ ਹੈ ਉਸ ਜਗ੍ਹਾ ਆਵਾਜਾਈ ਬਹੁਤ ਜਿਆਦਾ ਰਹਿੰਦੀ ਹੈ ਪਰ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਰੱਬ ਮੌਕੇ ਤੇ ਪ੍ਰਗਟ ਹੋ ਗਿਆ ਜਿਸ ਨਾਲ ਇਹ ਵੱਡਾ ਹਾਦਸਾ ਹੋਣੋ ਟਲ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; ₹38 ਕਰੋੜ ਦੀ ਹੈਰੋਇਨ ਅਤੇ 4 ਪਿਸਤੌਲ ਬਰਾਮਦ
Next articleDC SBS Nagar reviews supply of petroleum products in the district