HOME ਦਲਿਤ ਸਮਾਜ ਦੀ ਦਸ਼ਾ ਤੇ ਦਿਸ਼ਾ ਵਿਸ਼ੇ ‘ਤੇ ਕੇਡਰ ਕੈਂਪ ਆਯੋਜਿਤ

ਦਲਿਤ ਸਮਾਜ ਦੀ ਦਸ਼ਾ ਤੇ ਦਿਸ਼ਾ ਵਿਸ਼ੇ ‘ਤੇ ਕੇਡਰ ਕੈਂਪ ਆਯੋਜਿਤ

3
   (ਸਮਾਜ ਵੀਕਲੀ)  ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ , ਬਹੁਜਨ ਕੋਆਰਡੀਨੇਸ਼ਨ ਟੀਮ ਅਤੇ ਐਸਸੀ ਬੀਸੀ ਅਧਿਆਪਕ ਯੂਨੀਅਨ ਲੁਧਿਆਣਾ ਵੱਲੋਂ ਦਲਿਤ ਵਰਗਾਂ ਦੀ ਦਸ਼ਾ ਤੇ ਦਿਸ਼ਾ ਵਿਸ਼ੇ ਉੱਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ  ਵਿੱਚ ਨਿਮਨ ਵਰਗਾਂ ਨੂੰ ਮੌਜੂਦਾ ਸਮਿਆਂ ਦੌਰਾਨ ਦਰਪੇਸ਼ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਰਾਸ਼ਟਰੀ ਮੂਲ ਚਿੰਤਨ ਸੰਘ ਦੇ ਪ੍ਰਧਾਨ ਪ੍ਰਿੰਸੀਪਲ ਜੋਗਿੰਦਰ ਸਿੰਘ ਬੱਲਮਗੜ੍ਹ, ਬਹੁਜਨ ਕੁਆਰਡੀਨੇਸ਼ਨ ਟੀਮ ਦੇ ਮੈਂਬਰ ਗਿਆਨਸ਼ੀਲ, ਲੈਕਚਰਾਰ ਬਲਦੇਵ ਸਿੰਘ ਸੁਧਾਰ ਅਤੇ ਐਸਸੀ ਬੀਸੀ ਅਧਿਆਪਕ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਭੁਪਿੰਦਰ ਸਿੰਘ ਚੰਗਣਾ ਨੇ ਆਖਿਆ ਕਿ ਮੌਜੂਦਾ ਭਾਰਤੀ ਲੋਕਤੰਤਰ ਵਿੱਚ ਵਿਵਸਥਾ ਪਰਿਵਰਤਨ ਅਤੀ ਜਰੂਰੀ ਹੈ ਕਿਉਂ ਜੋ ਬਹੁਜਨ ਸਮਾਜ ਦੇ ਲੋਕਾਂ ਦੇ ਸਮਾਜੀ ਆਰਥਿਕ ਤੇ ਰਾਜਨੀਤਿਕ ਉਭਾਰ ਹਿੱਤ ਇਹਨਾਂ ਵਰਗਾਂ ਵਿੱਚ ਜਾਗ੍ਰਿਤੀ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੂੰ ਬਤੌਰ ਲੈਕਚਰਾਰ ਅੰਗਰੇਜ਼ੀ ਪਦ ਉਨਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਬਲਵਿੰਦਰ ਸਿੰਘ ਲਤਾਲਾ, ਮਾਸਟਰ ਪਰਮਜੀਤ ਸਿੰਘ ਬੁਰਜ ਲਿਟਾਂ, ਜਗਮੇਲ ਸਿੰਘ ਸਾਬਕਾ ਬੀਪੀਈਓ, ਕਰਮਜੀਤ ਸਿੰਘ ਸਾਬਕਾ ਹੈਡ ਮਾਸਟਰ, ਲੈਕਚਰਾਰ ਗੁਰਪ੍ਰੀਤ ਸਿੰਘ, ਮਾਸਟਰ ਯਾਦਵਿੰਦਰ ਸਿੰਘ, ਮਾਸਟਰ ਪ੍ਰਿਤਪਾਲ ਸਿੰਘ ਸੁਧਾਰ, ਲੈਕਚਰਾਰ ਮਨੋਹਰ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਤੇ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
Harbhinder Singh
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਨੇ ਹੁਨਰ ਵਿਕਾਸ ਅਤੇ ਪੇਂਡੂ ਉੱਦਮਤਾ ਨੂੰ ਮਜ਼ਬੂਤ ​​ਕਰਨ ਲਈ ਸਮਝੌਤੇ ‘ਤੇ ਦਸਤਖਤ ਕੀਤੇ |
Next articleਬੱਚਿਆਂ ਦੀ ਜਿਨਸੀ ਸੁਰੱਖਿਆ ਸਬੰਧੀ ਜਾਗਰੂਕਤਾ ਵਾਸਤੇ ਸਰਕਾਰੀ ਸਕੂਲਾਂ ‘ਚ ਵਿਖਾਈ ‘ਕੋਮਲ’ ਫਿਲਮ