ਬੋਧਿਸਤਵ ਅੰਬੇਡਕਰ ਪਬਲਿਕ ਸਕੂਲ ਦੇ ਸਟਾਫ਼ ਨੇ ਚੇਅਰਮੈਨ ਅਤੇ ਪ੍ਰਿੰਸੀਪਲ ਦੇ ਨਾਲ਼ ਕੀਤਾ ਪੰਜਾਬ ਦੇ ਬੁੱਧ ਵਿਹਾਰਾਂ ਦਾ ਦੌਰਾ
(ਸਮਾਜ ਵੀਕਲੀ)- ਬੋਧਿਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ 10 ਮਈ 2024 ਨੂੰ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਸ੍ਰੀ ਸੋਹਣ ਲਾਲ ਗਿੰਢਾ ਜੀ,ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਰਾਮ ਲੁਭਾਇਆ ਜੀ, ਸ੍ਰੀ ਮਲਕੀਤ ਚੰਦ ਜੀ (ਖਾਨਖਾਨਾ),ਸਤਿਕਾਰਯੋਗ ਪ੍ਰਿੰਸੀਪਲ ਚੰਚਲ ਬੌਧ ਜੀ ਅਤੇ ਸੁਸਾਇਟੀ ਮੈਂਬਰ ਸ੍ਰੀ ਹੁਸਨ ਲਾਲ ਬੌਧ ਜੀ ਦੀ ਅਗਵਾਈ ਵਿੱਚ ਸਕੂਲ ਦੇ ਅਧਿਆਪਕਾਂ ਨੂੰ ਇਤਿਹਾਸਿਕ ਸਥਾਨਾਂ ਦਾ ਦੌਰਾ ਕਰਵਾਇਆ ਗਿਆ।ਸਭ ਤੋਂ ਪਹਿਲਾਂ ਸਾਰਿਆਂ ਨੂੰ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਵੱਲੋਂ ਫਿਲੌਰ ਵਿਚ ਲਈ ਗਈ ਜਗ੍ਹਾ ਤੇ ਲਿਜਾਇਆ ਗਿਆ।ਜਿੱਥੇ ਆਉਣ ਵਾਲੇ ਸਮੇਂ ਵਿੱਚ ਹਸਪਤਾਲ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।ਇਸ ਤੋਂ ਬਾਅਦ ਫ਼ਿਲੌਰ ਵਿਚ ਬਣੇ ਪੀਸ ਪਗੋਡਾ ਵਿਖੇ ਜਾਇਆ ਗਿਆ ਜੋ ਕਿ ਬਹੁਤ ਸ਼ਾਂਤ ਸਥਾਨ ਹੈ ਅਤੇ ਮਨ ਸਾਧਨਾ ਲਈ ਢੁਕਵਾਂ ਸਥਾਨ ਹੈ ਉਥੋਂ ਦੇ ਟਰੱਸਟੀ ਸ੍ਰੀ ਗੌਰਵ ਜੀ ਅਤੇ ਉਹਨਾਂ ਦੇ ਭਰਾ ਨੇ ਸਭ ਦਾ ਸਵਾਗਤ ਕੀਤਾ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ। ਸਾਰਿਆਂ ਨੇ ਇੱਥੇ ਤ੍ਰਿਸ਼ਰਣ ਅਤੇ ਪੰਚਸ਼ੀਲ ਗ੍ਰਹਿਣ ਕੀਤੇ।ਇਸ ਤੋਂ ਬਾਅਦ ਲੁਧਿਆਣਾ ਵਿਖੇ ਸਥਿਤ ਤਕਸ਼ਿਲਾ ਬੁੱਧ ਵਿਹਾਰ ਵਿਖੇ ਜਾਇਆ ਗਿਆ।ਇਹ ਇਕ ਬਹੁਤ ਹੀ ਪਵਿੱਤਰ ਸਥਾਨ ਹੈ ਜਿੱਥੇ ਬੁੱਧ ਭਿਖਸ਼ੂਆਂ ਨੂੰ ਸਾਧਨਾ ਲਈ ਬਹੁਤ ਬੜਾ ਹਾਲ,ਇਸ ਦੇ ਨਾਲ਼ ਹੀ ਉਹਨਾਂ ਦੇ ਰਹਿਣ ਲਈ 20 ਕਮਰੇ ਬਣਾਏ ਗਏ ਹਨ।ਉਥੇ ਭੰਤੇ ਪ੍ਰਗਿਆ ਬੋਧੀ ਜੀ ਨੇ ਸਾਰਿਆਂ ਨੂੰ ਚੰਗੇ ਕਰਮ ਕਰਨ ,ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਦਰਸਾਏ ਗਏ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇੱਥੇ ਸਾਰਿਆਂ ਲਈ ਚਾਹ ਬਿਸਕੁਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਇਸ ਤੋਂ ਬਾਅਦ ਸੰਘੋਲ( ਫਤਿਹਗੜ੍ਹ ਸਾਹਿਬ) ਵਿਖੇ ਮੌਰੀਆ ਕਾਲ ਵੇਲੇ ਬਣਾਏ ਗਏ ਧੱਮ ਚੱਕਰ ਅਤੇ ਸੰਘੋਲ ਵਿਚ ਬਣੇ ਆਰਕੀਲੋਜ਼ਿਕਲ ਮਿਊਜ਼ੀਅਮ ਦਾ ਦੌਰਾ ਕੀਤਾ ਗਿਆ।ਜਿੱਥੇ ਖੁਦਾਈ ਦੌਰਾਨ ਬੁੱਧਿਜ਼ਮ ਨਾਲ਼ ਸੰਬੰਧਿਤ ਬਹੁਤ ਸਾਰੀਆਂ ਵਸਤੂਆਂ ਪ੍ਰਾਪਤ ਹੋਈਆਂ, ਰੱਖੀਆਂ ਗਈਆਂ ਹਨ। ਸਾਰਿਆਂ ਨੇ ਇੱਥੋਂ ਦੀ ਹਰ ਚੀਜ਼ ਨੂੰ ਬੜੀ ਉਤਸੁਕਤਾ ਨਾਲ ਦੇਖਿਆ।ਇਸ ਤੋਂ ਬਾਅਦ ਮਾਛੀਵਾੜਾ ਸਾਹਿਬ ਵਿਖੇ ਜਾਇਆ ਗਿਆ।ਜਿਸਦਾ ਇਤਿਹਾਸ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ਼ ਜੁੜਿਆ ਹੋਇਆ ਹੈ।ਸਰਸਾ ਨਦੀ ਨੂੰ ਪਾਰ ਕਰਦੇ ਹੋਏ ਪਰਿਵਾਰ ਵਿਛੜਨ ਤੋਂ ਬਾਅਦ ਗੁਰੂ ਜੀ ਇਸ ਸਥਾਨ ਤੇ ਰੁਕੇ ਸਨ। ਸਾਰਿਆਂ ਨੇ ਇੱਥੇ ਮੱਥਾ ਟੇਕਿਆ ਅਤੇ ਲੰਗਰ ਛਕਿਆ।
ਇਸ ਤੋਂ ਬਾਅਦ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਲੈ ਜਾਇਆ ਗਿਆ,ਜਿੱਥੇ ਉਹਨਾਂ ਦਾ ਪੁਰਾਣਾ ਘਰ ਮੌਜੂਦ ਹੈ।ਪਿੰਡ ਬਹੁਤ ਹੀ ਵਿਕਸਿਤ ਅਤੇ ਹਰਿਆ ਭਰਿਆ ਹੈ।ਇਸ ਤੋਂ ਬਾਅਦ ਸਾਰੇ ਹੀ ਰਸਤੇ ‘ਚ ਸੁਸਾਇਟੀ ਮੈਂਬਰ ਗੁਰਦਿਆਲ ਬੌਧ ਜੀ ਦੇ ਘਰ ਗਏ। ਉੱਥੇ ਉਹਨਾਂ ਨੇ ਸਾਰਿਆਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ਼ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।ਵਾਪਸ ਆਉਂਦੇ ਹੋਏ ਬੱਸ ਵਿੱਚ ਸਾਰਿਆਂ ਤੋਂ ਉਹਨਾਂ ਦਾ ਅਨੁਭਵ ਪੁੱਛਿਆ ਗਿਆ। ਸਤਿਕਾਰਯੋਗ ਪ੍ਰਿੰਸੀਪਲ ਸ੍ਰੀਮਤੀ ਚੰਚਲ ਬੌਧ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸਕੂਲ ਨਾਲ਼ ਸੰਬੰਧਿਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ।
ਸ੍ਰੀ ਹੁਸਨ ਲਾਲ ਜੀ:9988393442