ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ): ਮਾਰਕੀਟ ਕਾਠਗੜ੍ਹ ਦੇ ਪ੍ਰਸਿੱਧ ਕੱਪੜਾ ਵਪਾਰੀ ਕੈਲਾਸ਼ ਸ਼ਰਮਾ ਦੀ ਧਰਮ ਪਤਨੀ ਸਵਰਗਵਾਸੀ ਸੰਤੋਸ਼ ਸ਼ਰਮਾ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗੁਰੂ ਪੁਰਾਣ ਜੀ ਦੇ ਪਾਠ ਦਾ ਭੋਗ ਗਰਾਮ ਸਭਾ ਹਾਲ ਦਾਣਾ ਮੰਡੀ ਕਾਠਗੜ੍ਹ ਵਿਖੇ ਸ਼ਰਧਾਪੂਰਵਕ ਪਾਇਆ ਗਿਆ। ਇਸ ਉਪਰੰਤ ਇੱਕ ਵਿਸ਼ੇਸ਼ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸ਼ੋਕ ਸਭਾ ਦੌਰਾਨ ਸੰਬੋਧਨ ਕਰਦਿਆਂ ਪੰਡਿਤ ਵਿਨੇ ਗੌਤਮ ਸ਼ਾਸਤਰੀ ਨੇ ਕਿਹਾ ਕਿ ਮਨੁੱਖ ਨੂੰ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ, ਕਿਉਂਕਿ ਜੋ ਇਨਸਾਨ ਚੰਗੇ ਕਰਮ ਕਰਦਾ ਹੈ, ਉਹੀ ਮੋਕਸ਼ਤਾ (ਮੋਕਸ਼) ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਸਾਬਕਾ ਸਰਪੰਚ ਸੁਭਾਸ਼ ਆਨੰਦ ਅਤੇ ਸੇਵਾਦਾਰ ਸਾਈ ਕਾਲੇ ਸ਼ਾਹ ਆਦਿ ਨੇ ਸਵਰਗਵਾਸੀ ਸੰਤੋਸ਼ ਕੁਮਾਰੀ ਸ਼ਰਮਾ ਨੂੰ ਇੱਕ ਧਾਰਮਿਕ ਮਹਿਲਾ ਦਾ ਦਰਜਾ ਦਿੰਦਿਆਂ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੇਵਾਦਾਰ ਕਾਲੇ ਸ਼ਾਹ ਨੇ ਸ਼ੋਕ ਸਭਾ ਵਿੱਚ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਇਲਾਕੇ ਦੇ ਬੁੱਧੀਜੀਵੀਆਂ ਅਤੇ ਮੋਹਤਬਰਾਂ ਵਿੱਚ ਸਾਬਕਾ ਸਰਪੰਚ ਜੋਗਿੰਦਰ ਪਾਲ ਦੱਤ, ਰਾਮਕੁਮਾਰ, ਬੈਂਕ ਮੈਨੇਜਰ ਰਾਜ ਕੁਮਾਰ ਆਨੰਦ, ਮਾਰਕੀਟ ਪ੍ਰਧਾਨ ਕਮਲ ਅਨੰਦ, ਕਮਲ ਜੋਸ਼ੀ, ਰਜਿੰਦਰ ਸ਼ਰਮਾ, ਗੁਲਸਨ ਜੋਸ਼ੀ, ਵਿਜੇ ਸ਼ਰਮਾ, ਪਰਵੀਨ ਗਰਗ, ਨਰਿੰਦਰ ਸੂਦਨ, ਰਮੇਸ਼ ਸ਼ਰਮਾ, ਸਤਿੰਦਰ ਸ਼ਰਮਾ, ਰਜੇਸ਼ ਲਾਡੀ, ਰਕੇਸ਼ ਸ਼ਰਮਾ, ਜਤਿੰਦਰ ਮਿੰਟੂ, ਰਵੀ ਕੁਮਾਰ, ਰਾਜੇਸ਼ ਆਨੰਦ, ਸਣੇ ਸ਼ਰਮਾ, ਸੋਨੂ ਆਨੰਦ, ਜੀਵਨ, ਰਾਗਵ ਭਾਰਦਵਾਜ, ਰਾਮ ਸ਼ਰਮਾ, ਜਸਵੀਰ ਜੱਸੀ, ਅੰਕਿਤ ਵਰਮਾ, ਪੰਕਜ ਸ਼ਰਮਾ, ਬਖਸ਼ੀ ਰਾਮ, ਜੀਤ ਰਾਮ ਫੌਜੀ, ਬਾਲ ਫੌਜੀ, ਕਮਲ ਸ਼ਰਮਾ, ਕ੍ਰਿਸ਼ਨ ਕੁਮਾਰ, ਅੰਕੁਰ ਸ਼ਰਮਾ, ਸੌਰਵ ਸ਼ਰਮਾ ਅਤੇ ਵਿਨੋਦ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





