ਕਬਿੱਤ

(ਸਮਾਜ ਵੀਕਲੀ)

ਉਡਣਾ ਹੈ ਅੰਬਰਾਂ ਤੇ, ਟੀਸੀਆਂ ਜੇ ਛੂਹਣੀਆਂ
ਮਿਹਨਤਾਂ-ਮੁਸ਼ੱਕਤਾਂ ਨੂੰ, ਕਰ ਯਾਰਾ ਦੂਣੀਆਂ

ਮੁੜੵਕਾ ਸੁਗੰਧ ਛੱਡੇ , ਕੇਸਰ ਕਿਆਰੀ ਜਿਉਂ
ਦੇਖਣ ਸ਼ਰੀਕ ਜਦੋਂ , ਹਿੱਕ ਮਾਰਾਂ ਕੂਣੀਆਂ

ਆਵਣ ਤਰੇਲੀਆ ਵੀ, ਮਾੜਿਆਂ ਨਸੀਬਾਂ ਨੂੰ
ਦਸਤਾਰਾਂ ਜਦ ਸਿਰ, ਸਜਾ ਲਵਾਂ ਸੋਹਣੀਆਂ

ਧੁਰੋਂ ਖ਼ਾਕ ਖੁਦਾਈ ਦੀ , ਬਣਾਂਗੇ ਤਿਲਕ ਮੱਥੇ
ਹਾਂ ਸੂਰਜ ਸਿਖ਼ਰ ਦੇ, ਨਹੀਂ ਸੋਚਾਂ ਬੌਣੀਆਂ

ਔੜ ਦਿਆਂ ਦਿਨਾਂ ਵਿੱਚ, ਕੱਢਣੇ ਸਿਆੜ ਸਿੱਖੇ
ਮੁੜੵਕਾ ਵਹਾ ਕੇ ਦੇਹੋਂ, ਕਰਨੀਆਂ ਰੌਣੀਆਂ

ਸਬਰ ਸੰਤੋਖ ਦਿੱਤਾ, ਗੁੜਤੀ ‘ਚ ਦਾਦੀ ਮਾਂ ਨੇ
ਬਖ਼ਸ਼ਿਸ਼ ਖੁਦਾਈ ਦੀ, ਹਾੜੀਆਂ ‘ ਤੇ ਸੌਣੀਆਂ

ਤੋੜਾਂਗੇ ਘੁਮੰਡ ਤੇਰਾ, ਵਾਅਦਾ ਤੇਰੇ ਨਾਲ਼ ਹੈ
ਨਜ਼ਰਾਂ ਮਿਲਾ ਕੇ ਰੱਖੀਂ, ਏ ਰੁੱਤਾਂ ਆਉਣੀਆ

ਕੱਕੇ ਰੇਤ ਟਿੱਬਿਆਂ ਦੇ, ਚੜੵਨੇ ਆਕਾਸ਼ ਤਾਈਂ
ਸੂਰਜ ਕਲਾਵੇ ਲੈ ਕੇ, ਕਲਮਾਂ ਚਲਾਉਣੀਆ

ਲਾਵਾਂਗੇ ਉਲਾਂਭੇ ਸਾਰੇ, ਤੋੜ ਤਾਰੇ ਅੰਬਰਾਂ ਦੇ
“ਰੇਤਗੜੵ ਬਾਲੀ” ਛੱਡੂ, ਮੱਥੇ ਲਿਆ ਤੌਣੀਆ

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਵਿਭਾਗ ਵਲੋਂ ਮੈਡੀਕਲ ਕੈੰਪ ਲਗਾਇਆ ਗਿਆ
Next articleਮੇਰੇ ਸੁਫ਼ਨੇ