(ਸਮਾਜ ਵੀਕਲੀ)
ਪੁੱਤ ਖੇਤਾਂ ਦੇ ਖੇਤਾਂ ਨੂੰ ਬਚਾਉਣ ਆਏ ਨੇ
ਹੱਕ ਲੈਣ ਲਈ ਮੋਰਚੇ ਲਾਉਣ ਆਏ ਨੇ
ਪੁੱਤ ਖੇਤਾਂ ਦੇ —
ਭਰਕੇ ਟਰਾਲੀਆਂ ਆ ਗਏ ਹਾਕਮਾ
ਬੱਦਲਾਂ ਦੇ ਵਾਂਗ ਛਾਅ ਗਏ ਹਾਕਮਾ
ਨਾਨਕ ਦਾ ਲੰਗਰ ਛਕਾਉਣ ਆਏ ਨੇ
ਪੁੱਤ ਖੇਤਾਂ ਦੇ —
ਸਾਨੂੰ ਫਸਲਾਂ ਦਾ ਪੂਰਾ ਮੁੱਲ ਮਿਲੇ ਨਾ
ਸਾਡੀਆਂ ਉਮੀਦਾਂ ਵਾਲਾ ਫੁੱਲ ਖਿਲੇ ਨਾ
ਤੇਰੇ ਜ਼ਬਰ ਦੇ ਨਾਲ ਟਕਰਾਉਣ ਆਏ ਨੇ
ਪੁੱਤ ਖੇਤਾਂ ਦੇ —
ਕਾਲਿਆਂ ਕਾਨੂੰਨਾਂ ਫਸਲਾਂ ਨੂੰ ਖਾ ਲਿਆ
ਚਿੱਟੇ ਚੰਦਰੇ ਨੇ ਨਸਲਾਂ ਨੂੰ ਖਾ ਲਿਆ
ਗੋਡਾ ਤੇਰੀ ਹਿੱਕ ਤੇ ਟਿਕਾਉਣ ਆਏ ਨੇ
ਪੁੱਤ ਖੇਤਾਂ ਦੇ —
ਆਖੇ “ਭੁੱਲਰ” ਨਗਾਰੇ ਉੱਤੇ ਚੋਟ ਮਾਰਕੇ
ਹੁਣ ਮੁੜਾਂਗੇ ਪਾਣੀ ਦੁੱਧ ਚੋਂ ਨਿਤਾਰਕੇ
ਜਿੱਤ ਵਾਲਾ ਝੰਡਾ ਲਹਿਰਾਉਣ ਆਏ ਨੇ
ਪੁੱਤ ਖੇਤਾਂ ਦੇ —
ਹਰਦੇਵ ਸਿੰਘ ” ਭੁੱਲਰ “
ਪਿੰਡ ਮਸਤੇ ਵਾਲਾ
{ ਜ਼ੀਰਾ }
94173 – 19048.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly