*ਕਲਮ ਲੱਖੇ ਸਲੇਮਪੁਰੀ ਦੀ ਤੇ ਅਵਾਜ਼ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦੀ ਹੈ।*
ਰਮੇਸ਼ਵਰ ਸਿੰਘ ਪਟਿਆਲਾ (ਸਮਾਜ ਵੀਕਲੀ): “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਵਾਰੇ ਬਈ” ਵਰਗੀਆਂ ਸੈਂਕੜੇ ਹੀ ਸੁਪਰਹਿੱਟ ਕੈਸਿਟਾਂ ਦੇ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਬੁਲੰਦ ਕਲਮ ਤੋਂ ਲਿਖਿਆ ਇੱਕ ਬਹੁਤ ਹੀ ਪਿਆਰਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ “ਪੰਜਾਬੀ ਮੇਰੀ ਮਾਂ” 21ਫਰਵਰੀ ਅੰਮ੍ਰਿਤ ਵੇਲੇ, ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਅਤੇ Lakha Salempuri Productions “ਲੱਖਾ ਸਲੇਮਪੁਰੀ ਪ੍ਰੋਡਕਸ਼ਨ” (ਯੂ-ਟਿਊਬ ਚੈਨਲ) ਵਲੋਂ ਸਾਂਝੇ ਤੌਰ ਤੇ *ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ* ਤੇ ਰਿਲੀਜ਼ ਕੀਤਾ ਗਿਆ।
ਇਸ ਗੀਤ ਨੂੰ ਗਾਇਨ ਕੀਤਾ ਹੈ, ਦੁਨੀਆਂ ਦੇ ਦਿਲਾਂ ਚ’ ਵੱਸ ਰਹੇ ਬਹੁਤ ਹੀ ਸੁਰੀਲੀ ਅਵਾਜ਼ ਦੇ ਮਾਲਕ, ਵਿਸ਼ਵ ਪ੍ਰਸਿੱਧ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਜੀ ਨੇ ਅਤੇ ਸੰਗੀਤ ਸੁਨੀਲ ਵਰਮਾ ਦਾ ਹੈ। ਲਹਿੰਦੇ-ਚੜ੍ਹਦੇ ਪੰਜਾਬ ਤੇ ਹੋਰ ਅਨੇਕਾਂ ਦੇਸ਼ਾਂ ਸਮੇਤ, ਇੰਗਲੈਂਡ ਦੀ ਧਰਤੀ ਤੇ ਇਹ ਗੀਤ ਖ਼ੂਬ ਗੂੰਜਿਆ। ਖਾਸ ਕਰਕੇ ਸਿੱਖ ਚੈਨਲ ਯੂਕੇ, ਅਕਾਸ਼ ਰੇਡੀਓ ਯੂਕੇ ਤੇ ਪੰਜਾਬ ਰੇਡੀਓ ਯੂਕੇ ਨੇ ਇਸ ਗੀਤ ਨੂੰ ਵਾਰ ਵਾਰ ਆਪਣੇ ਚੈਨਲਾਂ ਤੇ ਚਲਾਕੇ ਸਰੋਤਿਆਂ ਦੇ ਰੂ-ਬਰੂ ਕੀਤਾ। ਲੇਖਕ ਨੇ ਇਸ ਗੀਤ ਵਿੱਚ ਪੰਜਾਬ ਅਤੇ ਪੰਜਾਬੀ ਦਾ ਖੁੱਲਕੇ ਜ਼ਿਕਰ ਕੀਤਾ ਹੈ ਅਤੇ ਪੰਜਾਬੀ ਮਾਂ ਬੋਲੀ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦਾ ਸ਼ਲਾਂਘਾਯੋਗ ਯਤਨ ਵੀ। ਵਿਦੇਸ਼ਾਂ ਵਿੱਚ ਵੱਸਦੇ ਹੋਏ ਵੀ ਲੇਖਕ ਪੰਜਾਬੀ ਦੇ ਪ੍ਰਚਾਰ/ਪਸਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਹੁਣ ਤੱਕ ਚੌਦਾਂ ਪੁਸਤਕਾਂ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ।
ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਇੱਕ ਪ੍ਰਸਿੱਧ ਲੇਖਕ ਹੋਣ ਦੇ ਨਾਲ ਨਾਲ ਖ਼ੁਦ ਵੀ ਬੁਲੰਦ ਅਵਾਜ਼ ਦਾ ਮਾਲਕ ਹੈ, ਜਿਸਦੀ ਆਪਣੀ ਅਵਾਜ਼ ਵਿੱਚ ਵੀ ਸਭਿਆਚਾਰ (ਵਿਰਸੇ) ਨੂੰ ਸਮਰਪਿਤ ਬਹੁਤ ਗੀਤ ਮਾਰਕੀਟ ਵਿੱਚ ਆ ਚੁੱਕੇ ਹਨ। ਉਸਤਾਦ ਕੁਲਦੀਪ ਮਾਣਕ, ਰਣਜੀਤ ਮਣੀ ਤੇ ਨਿਰਮਲ ਸਿੱਧੂ ਵਰਗੇ ਨਾਮਵਰ ਗਾਇਕਾ ਨੇ ਵੀ ਲੱਖੇ ਸਲੇਮਪੁਰੀ ਦੀ ਕਲਮ ਨੂੰ ਅਵਾਜ਼ ਦੇ ਕੇ ਬਹੁਤ ਸਤਿਕਾਰ ਦਿੱਤਾ ਹੈ। ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਪਾਲੀ ਦੇਤਵਾਲੀਏ ਦੀ ਅਵਾਜ਼ ਵਿੱਚ ਜਲਦੀ ਰਿਲੀਜ਼ ਹੋ ਰਿਹਾ ਇਹ ਗੀਤ ” ਮੈਂ ਗਭਰੂ ਦੇਸ਼ ਪੰਜਾਬ ਦਾ ਤੇ ਪੰਜਾਬੀ ਮੇਰੀ ਮਾਂ” ਸਰੋਤਿਆਂ ਦੀ ਕਚਹਿਰੀ ਵਿੱਚ ਸੌ ਪ੍ਰਸੈਂਟ ਖਰਾ ਉੱਤਰੇਗਾ ਤੇ ਲੇਖਕ ਲਖਵਿੰਦਰ ਸਿੰਘ ਲੱਖੇ ਸਲੇਮਪੁਰੀ ਦੀ ਕਲਮ ਨੂੰ ਹੋਰ ਚਾਰ ਚੰਨ ਲਾਏਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly