ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਅੱਜ ਦੇ ਦੌਰ ਦੀ ਚੜ੍ਹਦੀ ਕਲਾ ’ਤੇ ਉੱਚੀ ਹੇਕ ਵਾਲੀ ਸੁਰੀਲੀ ਗਾਇਕਾ ਅਮਨ ਰੋਜ਼ੀ ਦਾ ਨਵਾਂ ਗੀਤ ‘ਸੱਚ ਦਾ ਟਰੁੱਥ’ ਪੂਰੀ ਚਰਚਾ ਵਿਚ ਹੈ।ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਬਿੰਦਰ ਵਿਰਕ ਨੇ ਲਿਖੇ ਹਨ, ਸੰਗੀਤ ਫੋਕ ਸਵੈਗਰ ਸਟੂਡੀਓਜ਼ ਨੇ ਤਿਆਰ ਕੀਤਾ ਹੈ ਜਦਕਿ ਗੀਤ ਦਾ ਵੀਡੀਓ ਗੁਰਜਿੰਦਰ ਮਾਹੀ ਨੇ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਹੈ।‘ਬਿੰਦਰ ਬਿਰਕ’ ਸੰਗੀਤ ਚੈਨਲ ਵਲੋਂ ਇਸ ਗੀਤ ਨੂੰ ਵਿਸ਼ਵ ਪੱਧਰ ’ਤੇ ਯੂਟਿਊਬ ਸਮੇਤ ਹਰ ਪਲੇਟਫ਼ਾਰਮ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲਣ ’ਤੇ ਪੇਸ਼ਕਾਰ ਤੇ ਗੀਤਕਾਰ ਬਿੰਦਰ ਬਿਰਕ ਨੇ ਕਿਹਾ ਕਿ ਸਰੋਤਿਆਂ ਨੇ ਸਮੁੱਚੀ ਟੀਮ ਵਲੋਂ ਕੀਤੀ ਹੋਈ ਮਿਹਨਤ ਨੂੰ ਕਬੂਲ ਕੀਤਾ ਹੈ। ਜਿਸ ਨਾਲ ਕੁਝ ਨਵਾਂ ਕਰਨ ਦਾ ਉਤਸ਼ਾਹ ਪੈਦਾ ਹੋਇਆ ਹੈ ਤੇ ਆਉਣ ਵਾਲੇ ਸਮੇਂ ’ਚ ਓਹ ਹੋਰ ਵਧੀਆ ਗੀਤ ਲੈ ਕੇ ਪੇਸ਼ ਹੁੰਦੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj