(ਸਮਾਜ ਵੀਕਲੀ)
ਮੁਸੀਬਤ ਦੀ ਘੜੀ ਆ।
ਰੱਬਾ ਲੰਮੀ ਬੜੀ ਆ।
ਕਿਵੇਂ ਗੁਜ਼ਾਰਾ, ਕਰ ਵਿਚਾਰਾਂ।
ਦਰਿਆ ਦਾ ਕਿਨਾਰਾ ਬਣਕੇ।
ਬਾਂਹ ਫ਼ੜ ਲਈਏ, ਇਕ ਦੂਜੇ ਦਾ ਸਹਾਰਾ ਬਣਕੇ।
ਸੱਜਣਾ ਸਹਾਰਾ ਬਣਕੇ।
ਸੋਹਣਿਆ ਸਹਾਰਾ ਬਣਕੇ……….
ਕੀ ਪਿੰਡ ਕੀ ਸ਼ਹਿਰ।
ਖ਼ੌਰੇ ਸਾਡੇ ਨਾ ਕੀ ਵੈਰ।
ਉਤੋਂ ਕੁਦਰਤ ਦਾ ਕਹਿਰ।
ਸਿਖਰ ਦੁਪਹਿਰ, ਜਾਈਂ ਠਹਿਰ।
ਨਾ ਡੁੱਲੀ ਅੱਖੀਓ ਖ਼ਾਰਾਂ ਬਣਕੇ।
ਬਾਂਹ ਫ਼ੜ ਲਈਏ, ਇਕ ਦੂਜੇ ਦਾ ਸਹਾਰਾ ਬਣਕੇ।
ਸੱਜਣਾ ਸਹਾਰਾ ਬਣਕੇ।
ਸੋਹਣਿਆ ਸਹਾਰਾ ਬਣਕੇ……….
ਅੱਖੀਆਂ ਸਾਹਵੇਂ ਰੁੜ੍ਹਦਾ ਜਾਂਦਾ।
ਇਹ ਮੰਜ਼ਰ ਵੇਖਿਆ ਨੀ ਜਾਂਦਾ।
ਲਵਾਲਾ ਹਲਕ ਥੱਲੇ ਨੀ ਜਾਂਦਾ।
ਝੂਰੀ ਜਾਂਦਾ, ਬੋਲ ਨੀ ਪਾਂਦਾ।
ਬੈਠਾ ਕਿਦਾਂ ਅੱਜ ਮਾੜਾ ਬਣਕੇ।
ਬਾਂਹ ਫ਼ੜ ਲਈਏ, ਇਕ ਦੂਜੇ ਦਾ ਸਹਾਰਾ ਬਣਕੇ।
ਸੱਜਣਾ ਸਹਾਰਾ ਬਣਕੇ।
ਸੋਹਣਿਆ ਸਹਾਰਾ ਬਣਕੇ……….
ਦੁਖ ਵੰਡਾਇਆ ਘੱਟਦਾ ਐ।
ਰੌਲ਼ਾ ਤਾਂ ਚੜੇ ਵੱਟਦਾ ਐ।
ਫੱਟ ਹੌਲੀ ਹੌਲੀ ਹੱਟਦਾ ਐ।
ਕੀ ਖੱਟਦਾ, ਜਿਗਰਾਂ ਜੱਟਦਾ।
ਨਰਿੰਦਰ ਲੜੋਈ ਰਹਿ ਵਿਚਾਰਾ ਬਣਕੇ।
ਬਾਂਹ ਫ਼ੜ ਲਈਏ, ਇਕ ਦੂਜੇ ਦਾ ਸਹਾਰਾ ਬਣਕੇ।
ਸੱਜਣਾ ਸਹਾਰਾ ਬਣਕੇ।
ਸੋਹਣਿਆ ਸਹਾਰਾ ਬਣਕੇ……….
ਨਰਿੰਦਰ ਲੜੋਈ ਵਾਲਾ
8968788181
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly