(ਸਮਾਜ ਵੀਕਲੀ)
ਜਿਨਾਂ ਤੂੰ ਭੁਲਾਵੇਗੀ ਤੈਨੂੰ ਓਨਾ ਯਾਦ ਆਵਾਂਗੇ।
ਬਿਰਹਾਂ ਦੀਆਂ ਤੰਦਾਂ ਅਸੀਂ ਜੋੜ ਜੋੜ ਪਾਵਾਂਗੇ।
ਕਿਦਾਂ ਛੱਡ ਜਾਵਾਂਗੇ ਹਾਏ ਕਿਦਾਂ ਛੱਡ ਜਾਵਾਂਗੇ।
ਤੂੰ ਛੱਡ ਗਈ ਸਾਥ ਅਸੀਂ ਤਾਂ ਨਿਭਾਵਾਂਗੇ।
ਹਾਏ ਅਸੀਂ ਤਾਂ ਨਿਭਾਵਾਂਗੇ……….
ਵਾਦੇ ਤੂੰ ਭੁੱਲੀਂ ਕੇਹਦੇ ਇਸ਼ਾਰਿਆਂ ਦੇ ਉਤੇ।
ਜੋ ਸਾਡੇ ਨਾਲ ਕੀਤਾ ਕੋਈ ਏਹਦੇ ਬਾਰੇ ਪੁਛੇ।
ਕੋਈ ਦੇ ਦੇ ਜਵਾਬ ਬੋਲ ਜਾਨ ਤਾਂ ਛੁਡਾਵਾਗੇ।
ਤੂੰ ਛੱਡ ਗਈ ਸਾਥ ਅਸੀਂ ਤਾਂ ਨਿਭਾਵਾਂਗੇ।
ਹਾਏ ਅਸੀਂ ਤਾਂ ਨਿਭਾਵਾਂਗੇ……….
ਯਾਰ ਬਣਾਕੇ ਜਰਾਨੇ ਲਾਕੇ ਵੇਖ ਲਏ।
ਇਸ਼ਕੇ ਦੇ ਚਰਖੇ ਤੰਦ ਚੜ੍ਹਾਕੇ ਵੇਖ ਲਏ।
ਲੱਗੀਆਂ ਦੇ ਦੁਖ ਹੁਣ ਹੱਸਕੇ ਹੰਢਾਵਾਂਗੇ।
ਤੂੰ ਛੱਡ ਗਈ ਸਾਥ ਅਸੀਂ ਤਾਂ ਨਿਭਾਵਾਂਗੇ।
ਹਾਏ ਅਸੀਂ ਤਾਂ ਨਿਭਾਵਾਂਗੇ……….
ਕਰਕੇ ਪਿਆਰ ਲੋਕਾਂ ਭਾਣੇ ਅਸੀਂ ਜੀਉਂਦੇ ਆ।
ਨਰਿੰਦਰ ਲੜੋਈ ਫੱਟ ਹਿਜ਼ਰਾਂ ਦੇ ਸੀਉਂਦੇ ਆ।
ਹਰ ਸਾਹ ਏਥੇ ਤੇਰੇ ਸਾਹਾਂ ਲੇਖੇ ਲਾਵਾਂਗੇ।
ਤੂੰ ਛੱਡ ਗਈ ਸਾਥ ਅਸੀਂ ਤਾਂ ਨਿਭਾਵਾਂਗੇ।
ਹਾਏ ਅਸੀਂ ਤਾਂ ਨਿਭਾਵਾਂਗੇ……….
ਨਰਿੰਦਰ ਲੜੋਈ ਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly