(ਸਮਾਜ ਵੀਕਲੀ)
ਦਿਲ ਦੇ ਜ਼ਜਬਾਤ ਦਿਲ ਵਿਚ ਰੱਖੇਂ।
ਸਮਝਦੇ ਰਹੇ ਜਿਨਾ ਨੂੰ ਸੱਕੇ।
ਉਹੀ ਤਾਂ ਨਿਕਲੇ ਦੁਸ਼ਮਣ ਪੱਕੇ।
ਸੱਜਣ ਬਣ ਕੇ ਖੇਡੀ ਰਾਜਨੀਤੀ।
ਆਪਾਂ ਇਕ ਦੂਜੇ ਨੂੰ ਸਮਝਣ ਦੀ,
ਕਦੇ ਕੋਸ਼ਿਸ਼ ਹੀ ਨੀ ਕੀਤੀ।
ਅਸੀਂ ਇਕ ਦੂਜੇ ਨੂੰ……………
ਅਸੀਂ ਆਪਸ ਵਿੱਚ ਲੜਦੇ ਰਹੇ।
ਹੋਰਾਂ ਲਈ ਤਮਾਸ਼ਾ ਕਰਦੇ ਰਹੇ।
ਬੇਕਦਰਿਆ ਨਾਲ ਖੜਦੇ ਰਹੇ।
ਸੀ ਸੋਚ ਉਨਾਂ ਦੀ ਪਲੀਤੀ।
ਆਪਾਂ ਇਕ ਦੂਜੇ ਨੂੰ ਸਮਝਣ ਦੀ,
ਕਦੇ ਕੋਸ਼ਿਸ਼ ਹੀ ਨੀ ਕੀਤੀ।
ਅਸੀਂ ਇਕ ਦੂਜੇ ਨੂੰ……………
ਬੰਦਾ ਕਿਨਾਂ ਕੁ ਧੋਖਾ ਖਾਓਗਾ।
ਬਦਲਦਾ -2 ਬਦਲ ਜਾਓਗਾ।
ਉਨਾਂ ਰਾਹਿਆਂ ਤੇ ਪੈਰ ਨਾ ਪਾਓਗਾ।
ਜਿਨਾਂ ਰਾਹਿਆਂ ਨਾਲ ਸੀ ਪ੍ਰੀਤੀ।
ਆਪਾਂ ਇਕ ਦੂਜੇ ਨੂੰ ਸਮਝਣ ਦੀ,
ਕਦੇ ਕੋਸ਼ਿਸ਼ ਹੀ ਨੀ ਕੀਤੀ।
ਅਸੀਂ ਇਕ ਦੂਜੇ ਨੂੰ……………
ਜੇ ਮਿਲ਼ ਜਾਣ ਚੰਗੇ ਹਮ ਛਾਏ।
ਨਰਿੰਦਰ ਲੜੋਈ ਕਿਉਂ ਘਬਰਾਏ।
ਹਸਦੇ ਖੇਡਦੇ ਜੁ ਹੀ ਬੀਤ ਜਾਏ।
ਜੇ ਹੋਵੇ ਚੰਗੀ ਨੀਤ ਨੀਤੀ।
ਆਪਾਂ ਇਕ ਦੂਜੇ ਨੂੰ ਸਮਝਣ ਦੀ,
ਕਦੇ ਕੋਸ਼ਿਸ਼ ਹੀ ਨੀ ਕੀਤੀ।
ਅਸੀਂ ਇਕ ਦੂਜੇ ਨੂੰ……………
ਨਰਿੰਦਰ ਲੜੋਈ ਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly