ਸਮਾਜ ਵੀਕਲੀ
ਜੋ ਖੁੱਲ ਹੀ ਜਾਏਂ ਸੱਜਣਾ ਉਹ ਕਦੇ ਰਾਜ਼ ਨਹੀਂ ਹੁੰਦੇ।
ਜਿਥੇ ਮਿਹਣਾ ਬਣ ਜਾਏਂ ਉਥੇ ਕਦੇ ਲਿਹਾਜ਼ ਨਹੀਂ ਹੁੰਦੇ।
ਤਾਜ਼ ਨਹੀਂ ਕਦੇ ਬਣ ਸਕਦੇ ਸਿਰ ਦੇ ਉਹ ਸੱਜਣਾ,
ਉਨਾਂ ਲਈ ਬਣਾਏ ਜਾਂਦੇ ਕਦੇ ਫੇਰ ਤਾਜ਼ ਨਹੀਂ ਹੁੰਦੇ।
ਜੋ ਖੁੱਲ ਹੀ ਜਾਏਂ ਸੱਜਣਾ………….
ਨਸ਼ੀਬ ਜਿਨਾਂ ਦੇ ਚੰਗੇ ਸਦਾ ਓ ਮਸਤ ਮਸਤ ਹੁੰਦੇ।
ਉਂਝ ਇਮਤਿਹਾਨ ਏਥੇ ਸਦਾ ਜ਼ਬਰਦਸਤ ਦਸਤ ਹੁੰਦੇ।
ਜ਼ਿੰਦਗੀ ਦੇ ਵਿਚ ਸਫ਼ਲ ਹੋਣ ਲਈ ਮੇਹਨਤ ਜ਼ਰੂਰੀ ਆ,
ਬਿਨ ਮੇਹਨਤ ਏਥੇ ਸਫ਼ਲ ਕਦੇ ਸੱਜਣਾ ਕਾਜ਼ ਨਹੀਂ ਹੁੰਦੇ।
ਤਾਜ਼ ਨਹੀਂ ਕਦੇ ਬਣ ਸਕਦੇ ਸਿਰ ਦੇ ਉਹ ਸੱਜਣਾ,
ਉਨਾਂ ਲਈ ਬਣਾਏ ਜਾਂਦੇ ਕਦੇ ਫੇਰ ਤਾਜ਼ ਨਹੀਂ ਹੁੰਦੇ।
ਜੋ ਖੁੱਲ ਹੀ ਜਾਏਂ ਸੱਜਣਾ………….
ਕਈ ਲਾਉਂਦੇ ਏਥੇ ਜ਼ਿੰਦੇ ਤੇ ਕਈ ਜਿੰਦੀਆ ਬਈ।
ਕਦੇ ਕਦੇ ਤਸਵੀਰਾਂ ਬੰਦੇ ਨੂੰ ਸਬਰ ਦਿੰਦੀਆਂ ਬਈ।
ਜ਼ਰੂਰੀ ਨਹੀਂ ਕਿ ਮਿਲ਼ ਕੇ ਏਥੇ ਮੇਲੇ ਹੁੰਦੇ ਨੇ,
ਜ਼ੇਬ ਚ ਬਿਨਾਂ ਧੇਲਿਓ ਕਦੇ ਰੀਤੀ ਰਿਵਾਜ ਨਹੀਂ ਹੁੰਦੇ।
ਤਾਜ਼ ਨਹੀਂ ਕਦੇ ਬਣ ਸਕਦੇ ਸਿਰ ਦੇ ਉਹ ਸੱਜਣਾ,
ਉਨਾਂ ਲਈ ਬਣਾਏ ਜਾਂਦੇ ਕਦੇ ਫੇਰ ਤਾਜ਼ ਨਹੀਂ ਹੁੰਦੇ।
ਜੋ ਖੁੱਲ ਹੀ ਜਾਏਂ ਸੱਜਣਾ………….
ਜੇ ਸੋਚ ਚੰਗੀ ਹੋਵੇ ਤਾਂ ਦਿਲ ਵੀ ਚੰਗਾ ਹੋਵੇਗਾ।
ਚੰਗਿਆਂ ਦੇ ਵਿਚ ਰਹਿਕੇ ਬੰਦਾ ਘੱਟ ਹੀ ਰੋਵੇਗਾ।
ਨਰਿੰਦਰ ਲੜੋਈ ਵਾਲਿਆਂ ਝਮੇਲੇ ਆਪੇ ਮੁਕ ਜਾਂਦੇ,
ਹੱਦ ਤੋਂ ਵੱਧ ਜਦੋਂ ਸੱਜਣਾ ਦੇ ਵਿਚ ਮਿਜ਼ਾਜ ਨਹੀਂ ਹੁੰਦੇ।
ਤਾਜ਼ ਨਹੀਂ ਕਦੇ ਬਣ ਸਕਦੇ ਸਿਰ ਦੇ ਉਹ ਸੱਜਣਾ,
ਉਨਾਂ ਲਈ ਬਣਾਏ ਜਾਂਦੇ ਕਦੇ ਫੇਰ ਤਾਜ਼ ਨਹੀਂ ਹੁੰਦੇ।
ਜੋ ਖੁੱਲ ਹੀ ਜਾਏਂ ਸੱਜਣਾ………….
ਨਰਿੰਦਰ ਲੜੋਈ ਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly