(ਸਮਾਜ ਵੀਕਲੀ)
ਨੇਰੀਆ ਵੀ ਆਈਆਂ ਮੀਂਹ ਵੀ ਆਊ।
ਮਾਈ ਆਖੇਂ ਮੇਰਾ ਪੁੱਤ ਬੜਾ ਸਾਊ।
ਹੱਥ ਜੋੜ ਕੇ ਆਖੇਂ ਰੱਬਾ ਇਕ ਪੁੱਤ ਜ਼ਰੂਰੀ ਆ।
ਵੰਸ਼ ਨੂੰ ਅੱਗੇ ਤੋਰਨ ਦੀ ਪਏ ਦੱਸਦੇ ਮਜਬੂਰੀ ਆਂ।
ਵੰਸ਼ ਨੂੰ ਅੱਗੇ ਤੋਰਨ……..…..
ਕਰਵਾ ਕਰਵਾ ਸਕੈਨਾ ਜੇ ਗਰਾਈਂ ਜਾਵੋਗੇ।
ਨੂੰਹ ਰਾਣੀ ਕਿਥੋਂ ਘਰ ਦੀ ਸ਼ੋਭਾ ਬਣਾਵੋਗੇ।
ਗੱਲ ਕਿਹੜੀ ਸਮਝ ਨੀ ਆਉਂਦੀ ਜਾਂਦੇ ਝੂਰੀ ਆ।
ਵੰਸ਼ ਨੂੰ ਅੱਗੇ ਤੋਰਨ ਦੀ ਪਏ ਦੱਸਦੇ ਮਜਬੂਰੀ ਆਂ।
ਵੰਸ਼ ਨੂੰ ਅੱਗੇ ਤੋਰਨ……..…..
ਭੈਣ ਭਰਾ ਦੇ ਰਿਸ਼ਤੇ ਏਥੇ ਖਤਮ ਹੋ ਜਾਵਣਗੇ।
ਇਨਾਂ ਗੁਟਾਂ ਤੇ ਰੱਖੜੀ ਫਿਰ ਕਿਥੋਂ ਬਨਾਵਣਗੇ।
ਜੱਗ ਜਨਨੀ ਨਾ ਜਾਗੀ ਫਿਰ ਕਦ ਪੈਣੀਂ ਪੂਰੀ ਆ।
ਵੰਸ਼ ਨੂੰ ਅੱਗੇ ਤੋਰਨ ਦੀ ਪਏ ਦੱਸਦੇ ਮਜਬੂਰੀ ਆਂ।
ਵੰਸ਼ ਨੂੰ ਅੱਗੇ ਤੋਰਨ……..…..
ਤੁੱਛ ਬੁੱਧੀ ਬਖ਼ਸ਼ ਰੱਬਾ ਏਥੇ ਇਨਾਂ ਭੋਲਿਆ ਨੂੰ।
ਨਰਿੰਦਰ ਲੜੋਈ ਸੁਣਦਾ ਨੀ ਸੁਣਾਂਦੇ ਬੋਲਿਆਂ ਨੂੰ।
ਸਮਝ ਨੀ ਆਉਂਦੀ ਲੈਂਣੀ ਕਿਥੋਂ ਇਨਾਂ ਮਨਜ਼ੂਰੀ ਆ।
ਵੰਸ਼ ਨੂੰ ਅੱਗੇ ਤੋਰਨ ਦੀ ਪਏ ਦੱਸਦੇ ਮਜਬੂਰੀ ਆਂ।
ਵੰਸ਼ ਨੂੰ ਅੱਗੇ ਤੋਰਨ……..…..
ਭੈਣ ਭਰਾ ਬਿਨ ਸਭ ਰੀਤਾਂ ਅਧੂਰੀਆਂ ਲਗਦੀਆਂ ਨੇ।
ਧੀਆਂ ਮਾਪਿਆਂ ਦੀਆਂ ਸਦਾ ਹੀ ਸੁਖਾਂ ਮੰਗਦੀਆਂ ਨੇ।
ਜਾਣਦੇ ਹੋਏ ਅਣਜਾਣ ਬਣੇ ਕਿਉਂ ਜੀ ਹਜ਼ੂਰੀ ਆ।
ਵੰਸ਼ ਨੂੰ ਅੱਗੇ ਤੋਰਨ ਦੀ ਪਏ ਦੱਸਦੇ ਮਜਬੂਰੀ ਆਂ।
ਵੰਸ਼ ਨੂੰ ਅੱਗੇ ਤੋਰਨ……..…..
ਨਰਿੰਦਰ ਲੜੋਈ ਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly