(ਸਮਾਜ ਵੀਕਲੀ)
ਓਹ ਮਤਲਬ ਉਲਟ ਲਾ ਬੈਠੇ
ਸਾਡੇ ਅਣਭੋਲ ਅੱਖਰਾਂ ਦਾ
ਸੀ ਓਨ੍ਹਾਂ ਗਲਤ ਕੱਢ ਲਿਆ
ਜੀ ਵਜਨ ਤੋਲ ਅੱਖਰਾਂ ਦਾ
ਮੈਂ ਕੀਤੀ ਹੁਸਨ ਦੀ ਤਾਰੀਫ਼ ਕਾਲ਼ੀ ਰਾਤ ਵਿਚ ਬਹਿ ਕੇ
ਜੀ ਕਹਿੰਦੀ ਲਿਖੀ ਦਾ ਸ਼ਾਇਰਾ ਸਦਾ ਔਕਾਤ ਵਿਚ ਰਹਿਕੇ
ਸ਼ਕਲ ਮਾਸੂਮ ਲਗਦੀ ਸੀ
ਤੇ ਕੁਝ ਨਾਦਾਨ ਲਗਦੀ ਸੀ
ਪੱਟੀ ਇਸ਼ਕ਼ ਦੀ ਜਿਵੇਂ
ਹੋਈ ਪ੍ਰੇਸ਼ਾਨ ਲਗਦੀ ਸੀ
ਝਮੇਲੇ ਜਿੰਦ ਨੂੰ ਪਾ ਲਏ ਜੀ ਕੁਝ ਖ਼ਿਆਲਾਤ ਵਿੱਚ ਪੈਕੇ
ਜੀ ਕਹਿੰਦੀ ਲਿਖੀ ਦਾ ਸ਼ਾਇਰਾ ਸਦਾ ਔਕਾਤ ਵਿੱਚ ਰਹਿਕੇ
ਉਸਨੂੰ ਵੇਖ ਇਉਂ ਲੱਗਿਆ
ਕੋਈ ਸ਼ਹਿਜਾਦੀ ਮਹਿਲਾਂ ਦੀ
ਉਸ ਨਾਲ਼ ਛਲ ਕਰ ਗਈ
ਜਿਵੇਂ ਅਜਾਦੀ ਮਹਿਲਾਂ ਦੀ
ਉਦਾਸੀ ਕਲਮ ਤੇ ਛਾ ਗਈ ਜਿਵੇਂ ਦਵਾਤ ਵਿਚ ਰਹਿਕੇ
ਜੀ ਕਹਿੰਦੀ ਲਿਖੀ ਦਾ ਸ਼ਾਇਰਾ ਸਦਾ ਔਕਾਤ ਵਿਚ ਰਹਿਕੇ
ਕਹਿਲੋ ਸਬਕ ਹੀ ਸਿੱਖਿਆ
ਮਨ ਜਰੂਰ ਮੇਰੇ ਨੇ
ਮਾਫੀ ਖੁਦ ਤੋਂ ਮੰਗ ਲਈ
ਯਾਰੋ ਕਸੂਰ ਮੇਰੇ ਨੇ
ਓ ਧੰਨਿਆਂ ਕੀ ਤੂੰ ਲਿਖ ਦੇਵੇਂ ਐਵੇਂ ਜਜ਼ਬਾਤ ਵਿੱਚ ਵਹਿਕੇ
ਜੀ ਕਹਿੰਦੀ ਲਿਖੀ ਦਾ ਸ਼ਾਇਰਾ ਸਦਾ ਔਕਾਤ ਵਿਚ ਰਹਿਕੇ
ਧੰਨਾ ਧਾਲੀਵਾਲ
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly