(ਸਮਾਜ ਵੀਕਲੀ)
ਜਿਥੇ ਹੱਕ ਦੀ ਕਮਾਈ ਨਾਲ ਗੁਜ਼ਾਰੇ ਨੀ ਹੁੰਦੇ।
ਉਥੇ ਭਾਈਵਾਲ ਉਨਾਂ ਦੇ ਵੀ ਸਾਰੇ ਨੀ ਹੁੰਦੇ
ਕਿਤੇ ਪੈਂਡੂ ਕਿਤੇ ਝਗੜੇ ਸ਼ਹਿਰੀ ਹੋ ਗਏ।
ਭਾਈਆਂ ਦੇ ਭਾਈ ਏਥੇ ਵੈਰੀ ਹੋ ਗਏ।
ਜ਼ਰਦੇ ਕਿਥੇ ਜੇ ਕਿਤੇ ਪੈਰੀਂ ਹੋ ਗਏ।
ਭਾਈਆਂ ਦੇ ਭਾਈ………..
ਹੱਥਾਂ ਦੀਆਂ ਉਂਗਲਾਂ ਇਕੋਂ ਜਿਹੀਆਂ ਨਹੀਂਓ ਹੁੰਦੀਆਂ।
ਬਣ ਜਾਂਦੀਆਂ ਗੱਲਾਂ ਜੋ ਕਹੀਆ ਨਹੀਂਓ ਹੁੰਦੀਆਂ।
ਗੁਸੇ ਮਨੋਂ ਮਨੀ ਇਨੇ ਫਿਰ ਜ਼ਹਿਰੀ ਹੋ ਗਏ।
ਭਾਈਆਂ ਦੇ ਭਾਈ ਏਥੇ ਵੈਰੀ ਹੋ ਗਏ।
ਜ਼ਰਦੇ ਕਿਥੇ ਜੇ ਕਿਤੇ ਪੈਰੀਂ ਹੋ ਗਏ।
ਭਾਈਆਂ ਦੇ ਭਾਈ………..
ਇਕੋਂ ਮਾਂ ਦੇ ਜਾਏ ਤਕਦੀਰਾਂ ਵੱਖੋ-ਵੱਖਰੀਆ।
ਬਚ਼ਪਨ ਚ ਬੜੇ ਸੋਹਣੇ ਜਵਾਨੀਆਂ ਅੱਧਰੀਆ।
ਵਧਦੇ ਵਧਦੇ ਤਹਿਸੀਲੋ ਕਚਹਿਰੀ ਹੋ ਗਏ।
ਭਾਈਆਂ ਦੇ ਭਾਈ ਏਥੇ ਵੈਰੀ ਹੋ ਗਏ।
ਜ਼ਰਦੇ ਕਿਥੇ ਜੇ ਕਿਤੇ ਪੈਰੀਂ ਹੋ ਗਏ।
ਭਾਈਆਂ ਦੇ ਭਾਈ………..
ਸੱਚ ਨੂੰ ਦਬਾ ਕੇ ਜਦੋਂ ਝੂਠ ਉਪਰ ਚੁੱਕਣਾ।
ਨਰਿੰਦਰ ਲੜੋਈ ਉਥੇ ਰਿਸ਼ਤਾ ਕਿਥੇ ਰੱਖਣਾ।
ਰਿਸ਼ਤਿਆਂ ਦੇ ਤਾਣੇ-ਬਾਣੇ ਲਹਿਰੀ ਹੋ ਗਏ।
ਭਾਈਆਂ ਦੇ ਭਾਈ ਏਥੇ ਵੈਰੀ ਹੋ ਗਏ।
ਜ਼ਰਦੇ ਕਿਥੇ ਜੇ ਕਿਤੇ ਪੈਰੀਂ ਹੋ ਗਏ।
ਭਾਈਆਂ ਦੇ ਭਾਈ………..
ਨਰਿੰਦਰ ਲੜੋਈ ਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly