ਗੀਤ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਜਿਹੜਾ ਸੱਚ ਉੱਤੇ ਖੜ੍ਹ ਜਾਂਦਾ ਡੱਟ ਕੇ
ਮਾਂ ਦਾ ਜੰਮਿਆਂ ਬਈ ਸੂਰਮਾਂ ਦਲੇਰ ਓ ਹੁੰਦਾ
ਜਿਹੜਾ ਟੁਰ ਪਏ ਵਿਆਉਣ ਲਾੜੀ ਮੌਤ ਨੂੰ
ਨਹੀਓਂ ਗਿੱਦੜਾਂ ਦੇ ਟੋਲਿਆਂ ਤੋਂ ਘੇਰ ਓ ਹੁੰਦਾ

ਝੂਠੀ ਮਾਰਦਾ ਭਕਾਈ ਫਿਰੇਂ ਚਵਲ਼ਾ
ਤੇਰੇ ਨਾਲ਼ੋਂ ਉੱਗੇ ਬੰਜਰਾਂ ਚ ਕੱਖ ਨੇ
ਵੇਚ ਗਿਆ ਏ ਇਮਾਨ ਗੋਦੀ ਮੀਡੀਆ
ਦੂਰ ਫਿੱਟੇ ਮੂੰਹ ਕਰੋੜਾਂ ਤੇਰੇ ਲੱਖ ਨੇ
ਆਕੇ ਹਿੱਕ ਵਿੱਚ ਸਿੱਧਾ ਵੱਜੇ ਆਣਕੇ
ਕਿੰਨਾ ਡੌਲਿਆਂ ਚ ਜੋਰ ਮੱਲਾ ਵੈਰ ਓ ਹੁੰਦਾ
ਜਿਹੜਾ ਸੱਚ ਉੱਤੇ ਖੜ੍ਹ ਜਾਂਦਾ ਡੱਟਕੇ
ਮਾਂ ਦਾ ਜੰਮਿਆਂ ਬਈ ਸੂਰਮਾਂ ਦਲੇਰ ਓ ਹੁੰਦਾ
ਘਰੋਂ ਤੁਰ ਪਏ ਵਿਆਉਣ ਲਾੜੀ ਮੌਤ ਨੂੰ
ਨਹੀਓਂ ਗਿੱਦੜਾਂ ਦੇ ਟੋਲਿਆਂ ਤੋਂ ਘੇਰ ਓ ਹੁੰਦਾ

ਭਾਵੇਂ ਮੰਨਿਆਂ ਚਲਾਕੀਆਂ ਤੂੰ ਕਰਦੈਂ,
ਅੰਤ ਵੱਡਿਆ ਚਲਾਕਾ ਪਛਤਾਵੇਂਗਾ
ਜਦੋਂ ਸੱਚ ਕੋਲ਼ੋਂ ਜਾਣੂ ਹੋਇਆ ਦੋਸ਼ੀਆ,
ਪਾਪੀ ਨਿਰਦੋਸ਼ ਲੋਕਾਂ ਦਾ ਕਹਾਂਵੇਂਗਾ
ਕਾਵਾਂ ਵਾਂਗ ਪਿਆ ਘੜ੍ਹਦੈਂ ਸਿਆਸਤਾਂ
ਚਿੱਤ ਬਾਜਾਂ ਅੱਗੇ ਸਦਾ ਹੀ ਬਟੇਰ ਓ ਹੁੰਦਾ
ਜਿਹੜਾ ਸੱਚ ਉੱਤੇ ਖੜ੍ਹ ਜਾਂਦਾ ਡੱਟਕੇ
ਮਾਂ ਦਾ ਜੰਮਿਆਂ ਬਈ ਸੂਰਮਾਂ ਦਲੇਰ ਓ ਹੁੰਦਾ
ਜਿਹੜਾ ਟੁਰ ਪਏ ਵਿਆਉਣ ਲਾੜੀ ਮੌਤ ਨੂੰ
ਨਹੀਓਂ ਗਿੱਦੜਾਂ ਦੇ ਟੋਲਿਆਂ ਤੋਂ ਘੇਰ ਓ ਹੁੰਦਾ

ਮਾਰ ਕਲਮ ਤੋਂ ਤੀਰ ਤਿੱਖੇ ਧੰਨਿਆਂ,
ਜਿਹੜੇ ਭੰਡਦੇ ਨੇ ਭੰਡ ਓਏ ਪੰਜਾਬ ਨੂੰ
ਸਾਡੇ ਸਿੰਘਾਂ ਦੀਆਂ ਭੁੱਲਗੇ ਸਹਾਦਤਾਂ
ਲਾਉਂਦੇ ਲੁੱਤੀਆਂ ਨੇ ਜਾਕੇ ਜੋ ਨਵਾਬ ਨੂੰ
ਜ਼ਹਿਰ ਦਿੰਦੇ ਨੇ ਚਲਾਕ ਵੱਡੇ ਸੱਚ ਨੂੰ,
ਯੋਧਾ ਮਰਨੋਂ ਨਾ ਡਰੇ ਨਿਰਵੈਰ ਓ ਹੁੰਦਾ
ਜਿਹੜਾ ਸੱਚ ਉੱਤੇ ਖੜ੍ਹ ਜਾਂਦਾ ਡੱਟਕੇ
ਮਾਂ ਦਾ ਜੰਮਿਆਂ ਬਈ ਸੂਰਮਾਂ ਦਲੇਰ ਓ ਹੁੰਦਾ
ਘਰੋਂ ਤੁਰ ਪਏ ਵਿਆਉਣ ਲਾੜੀ ਮੌਤ ਨੂੰ
ਨਹੀਓਂ ਗਿੱਦੜਾਂ ਦੇ ਟੋਲਿਆਂ ਤੋਂ ਘੇਰ ਓ ਹੁੰਦਾ

ਧੰਨਾ ਧਾਲੀਵਾਲ਼

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਰੇ
Next articleਏਹੁ ਹਮਾਰਾ ਜੀਵਣਾ ਹੈ -315