ਗੀਤ

ਗੁਰਚਰਨ ਸਿੰਘ ਧੰਜ਼ੂ

(ਸਮਾਜ ਵੀਕਲੀ)

ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ
ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ
ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ
ਵੇ ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ

ਸੱਜਰਾ ਹੁਸਨ ਮੇਰਾ ਡੁੱਲ ਡੁੱਲ ਪੈਦਾਂ ਸੀ
ਜਾਵਾਂ ਗੇ ਦੋਵੇਂ ਮੈਨੂੰ ਕਹਿੰਦਾ ਰਹਿੰਦਾ ਸੀ
ਬਣੇ ਕਾਗਜ ਰਾਹਾਂ ਵਿਚ ਰੋੜੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹਾਉਕਿਆ ਚ———-

ਕੀਹਦੇ ਲਈ ਦਸ ਕਰਾਂ ਹਾਰ ਤੇ ਸ਼ਿੰਗਾਰ ਵੇ
ਫਿਕਾ ਪੈ ਗਿਆ ਮੇਰਾ ਗੋਰੇ ਰੰਗ ਦਾ ਨਿਖਾਰ ਵੇ
ਲਾਲੀ ਬੁੱਲਾਂ ਦੀ ਚੂਸ ਗਏ ਹਿਟਕੋਰੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹੌਉਕਿਆ —

ਸੱਸ ਕੋਲੇ ਮੰਜੀ ਔਖੀ ਲੰਘਦੀ ਆ ਰਾਤ ਵੇ
ਸੁਪਨੇ ਚ ਆਵੇਂ ਜਦੋ ਹੋ ਜਾਵੇ ਪਰਭਾਤ ਵੇ
ਹਿਜਰ ਬਣ ਗਏ ਬਿਰਹੋਂ ਦੇ ਨੇਂ ਫੋੜੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹਉਕਿਆ ਚ ਰਾਤ ਲੰਘਦੀਂ

ਗੁਰਚਰਨ ਸਿੰਘ ਧੰਜੂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਾਨੇ ਬਦਲ ਗਏ ….
Next articleਗਹਿਰੀਆਂ ਪਰਛਾਈਆਂ!