(ਸਮਾਜ ਵੀਕਲੀ)
ਮੈਂ ਜੰਮਿਆ, ਪਿਆ ਵਿਛੋੜਾ ਉਹਦੇ ਨਾਲ, ਐਵੇਂ ਨਹੀਂ ਰੋਇਆਂ।
ਮੈਂ ਦੁਨੀਆਂ ਨੂੰ, ਖੁਸ਼ ਕਰਨ ਲਈ ਏਥੇ, ਪੈਦਾ ਨਹੀਂ ਹੋਇਆ।
ਮਾਲਕਾਂ ਪੈਦਾ ਨਹੀਂ ਹੋਇਆ।
ਮੈਂ ਦੁਨੀਆਂ ਨੂੰ ਖੁਸ਼ ਕਰਨ ਲਈ………
ਮੈਂ ਜ਼ਿੰਦਗੀ ਜਿਊਣ ਦੁਨੀਆਂ ਤੇ ਆਇਆਂ ਹਾਂ।
ਕਿਸੇ ਲਈ ਆਪਣਾ ਕਿਸੇ ਲਈ ਪਰਾਇਆ ਹਾਂ।
ਕਿਸੇ ਲਈ ਧੁੱਪ ਤੇ ਕਿਸੇ ਲਈ ਛਾਇਆ ਹਾਂ।
ਰਲ਼ਿਆ ਮਿਲਿਆ ਕੋਈ ਫਾਇਦਾ ਨਹੀਂ ਹੋਇਆ।
ਮੈਂ ਦੁਨੀਆਂ ਨੂੰ ਖੁਸ਼ ਕਰਨ ਲਈ………
ਮੈਂ ਮੇਹਨਤ ਕਰ ਆਪਣੀ ਇਕ ਪਹਿਚਾਣ ਬਣਾਵਾਂਗਾ।
ਖ਼ੁਦ ਨੂੰ ਤਰਾਸ਼ ਤਰਾਸ਼ ਚੰਗਾ ਇਨਸਾਨ ਬਣਾਵਾਂਗਾ।
ਪੱਥਰ ਤੇ ਲਕੀਰ ਜਿਹੀ ਮੈਂ ਜ਼ੁਬਾਨ ਬਣਾਵਾਂਗਾ।
ਨੁੰਹ ਮਾਸ ਸਰੀਰ ਨਾਲੋਂ ਅਲਾਹਿਦਾ ਨਹੀਂ ਹੋਇਆ।
ਮੈਂ ਦੁਨੀਆਂ ਨੂੰ ਖੁਸ਼ ਕਰਨ ਲਈ………
ਮੇਰੀ ਆਪਣੀ ਪਹਿਚਾਣ ਆਪਣਾ ਇਕ ਜਹਾਨ ਹੋਵੇ।
ਜਿਸ ਨੂੰ ਪੂਰਾ ਕਰ ਸਕਾਂ ਐਸਾ ਅਰਮਾਨ ਹੋਵੇ।
ਸੱਚ ਦੇ ਮਾਰਗ ਖ਼ੁਦਾ ਨੂੰ ਵੀ ਪ੍ਰਵਾਨ ਹੋਵੇ।
ਸੱਚ ਝੂਠ ਦਾ ਇਹ ਕੋਈ ਕ਼ਾਇਦਾ ਨਹੀਂ ਹੋਇਆ।
ਮੈਂ ਦੁਨੀਆਂ ਨੂੰ ਖੁਸ਼ ਕਰਨ ਲਈ………
ਜੀ ਕਰਦਾ ਜ਼ਿੰਦਗੀ ਨੂੰ ਰੱਜ ਕੇ ਜੀਵਾਂ ਮੈਂ।
ਹਰ ਰਸ ਜ਼ਿੰਦਗੀ ਦਾ ਰੱਜ ਕੇ ਪੀਵਾਂ ਮੈਂ।
ਮੇਰਾ ਮੁਰਸ਼ਦ ਉਚਾ ਲੜੋਈ ਨਰਿੰਦਰ ਨੀਵਾਂ ਮੈਂ।
ਹੋਣਾ ਸੀ ਕੇਹਦਾ ਮੈਂ ਕੇਹਦਾ ਨਹੀਂ ਹੋਇਆ।
ਮੈਂ ਦੁਨੀਆਂ ਨੂੰ ਖੁਸ਼ ਕਰਨ ਲਈ………
ਕਿਸੇ ਦੀ ਖੁਸ਼ੀ ਖੋਹਕੇ ਕਦੇ ਹੱਸਿਆ ਨਹੀਂ ਜਾਂਦਾ।
ਥੱਕੇ ਨਾਲ ਕਿਸੇ ਦੇ ਮਨ ਵਿੱਚ ਵੱਸਿਆ ਨਹੀਂ ਜਾਂਦਾ।
ਢਿੱਲਾ ਕੋਈ ਪੇਚ ਦਿਮਾਗ ਦਾ ਕੱਸਿਆ ਨਹੀਂ ਜਾਂਦਾ।
ਗੁਸੇ ਤਾਂ ਹੋਣਾ ਪੂਰ ਪੱਖ ਜੇਹਦਾ ਨਹੀਂ ਹੋਇਆ।
ਮੈਂ ਦੁਨੀਆਂ ਨੂੰ ਖੁਸ਼ ਕਰਨ ਲਈ………
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly