ਗੀਤ

ਮਨਜਿੰਦਰ ਗੋਲੵੀ ਫਰੀਦਕੋਟ।

(ਸਮਾਜ ਵੀਕਲੀ)

ਝੂਠੀ ਦੋਲਤ ਜੋੜੀ ਜਾਵੇਂ ,ਮਾੜੇ ਦਾ ਖੂਨ ਨਚੋੜੀ ਜਾਵੇਂ
ਪਾਪਾਂ ਦੀ ਪੰਡ ਚੁੱਕੀ ਫਿਰਦਾ,ਲੱਭਦਾ ਸੱਚ ਦਾ ਰਾਹ ਬੰਦਿਆ
ਮਿੱਟੀ ਦੀ ਢੇਰੀ ਬਣ ਜਾਣਾ,ਜਦੋਂ ਮੁੱਕ ਜਾਣੇ ਨੇ ਸਾਹ ਬੰਦਿਆ।

ਉਹ ਕਣ ਕਣ ਦੇ ਵਿੱਚ ਵੱਸਦਾ ਹੈ,ਨਾ ਭੇਦ ਕਿਸੇ ਨੂੰ ਦੱਸਦਾ ਹੈ
ਜਿੰਦ ਨਿਮਾਣੀ ਮੁੱਕ ਹੈ ਜਾਣੀ,ਜੇ ਜੀਵਨ ਦੀ ਖੇਡ ਨਾ ਜਾਣੀ
ਮਾਨਵ ਦੇਹ ਨੇ ਕਦ ਮੁੱਕ ਜਾਣਾ,ਪਲ ਦਾ ਨਾ ਵਿਸਾਹ ਬੰਦਿਆ।
ਮਿੱਟੀ ਦੀ ਢੇਰੀ ਬਣ ਜਾਣਾ ————————-

ਧੀਆਂ,ਪੁੱਤਰਾਂ,ਸਕਿਆਂ ਨੇ ਵੀ,ਆਖਰ ਤੇਰਾ ਬਣਨਾ ਨਹੀ
ਮਤਲਬ ਜਦ ਕੱਢ ਲਿਆ ਏਨਾ,ਨਾਲ ਕਿਸੇ ਤੇਰੇ ਖੜਨਾ ਨਹੀ
ਆਖਰ ਫਿਰ ਜਮਦੂਤਾਂ ਸੰਗ,ਤੇਰਾ ਪੈ ਜਾਣਾ ਹੈ ਵਾਹ ਬੰਦਿਆ।
ਮਿੱਟੀ ਦੀ ਢੇਰੀ ਬਣ ਜਾਣਾ————————

ਮਹਿਲ ਮਨਾਰੇ ਪਾਈ ਜਾਵੇਂ,ਗਰੀਬ ਦੀ ਝੁੱਗੀ ਢਾਹੀ ਜਾਵੇਂ
ਵੱਡਾ ਤੂੰ ਹੰਕਾਰੀ ਬਣਿਆ, ਸਭ ਤੇ ਰੋਹਬ ਜਮਾਈ ਜਾਵੇਂ
ਹੱਕ ਪਰਾਇਆ ਖਾਈ ਜਾਵੇਂ,ਕਰਦਾ ਨਾ ਪਰਵਾਹ ਬੰਦਿਆ।
ਮਿੱਟੀ ਦੀ ਢੇਰੀ ਬਣ ਜਾਣਾ————————–

ਮੰਗਤਾ ਹੈ ਜਾਂ ਰਾਜਾ ਰਾਣਾ,ਉਸ ਦਾ ਮੰਨਣਾ ਪੈਣਾ ਭਾਣਾ
ਖਾਲੀ ਹੱਥ ਜਾਣਾ ਹੈ ਪੈਣਾ,ਗੋਲੵੀ ਨਾ ਉਲਝਾ ਲਈਂ ਤਾਣਾ
ਹੀਰੇ ਵਰਗਾ ਜੀਵਨ ਆਪਣਾ,ਐਵੇਂ ਨਾ ਗਵਾਹ ਬੰਦਿਆ।
ਮਿਟੀ ਦੀ ਢੇਰੀ ਬਣ ਜਾਣਾ————————-

 

ਮਨਜਿੰਦਰ ਗੋਲੵੀ ਫਰੀਦਕੋਟ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਕੁੱਲ ਕਾਇਨਾਤ