(ਸਮਾਜ ਵੀਕਲੀ)
ਇਕ ਦੂਜੇ ਦੀ ਫੱਟੀ ਪੋਚਣ ਨੂੰ, ਏਹ ਦੁਨੀਆਂ ਕਾਹਲ਼ੀ ਰਹਿੰਦੀ ਆ।
ਕੇਹਨੂੰ ਕਿਦਾਂ ਨੀਵਾਂ ਦਿਖਾਉਣਾ, ਇਹੀ ਕੋਸ਼ਿਸ਼ ਬਾਹਲ਼ੀ ਰਹਿੰਦੀ ਆ।
ਕੇਹਨੂੰ ਕਿਦਾਂ ਨੀਵਾਂ ਦਿਖਾਉਣਾ………….
ਉਹੀ ਹੱਥ ਤੇ ਓਹੀ ਹੱਥ ਦੇ ਪੋਟੇ।
ਲੋਕੀਂ ਮੂੰਹ ਦੇ ਮਿੱਠੇ ਤੇ ਦਿਲ ਦੇ ਖੋਟੇ।
ਥੋੜੇ ਨਾਲ ਸਬਰ ਨੀ ਆਉਂਦਾ, ਹੱਥ ਮਾਰਦੇ ਬਾਹਲ਼ੇ ਮੋਟੇ।
ਕਿੱਦਾਂ ਦਿਮਾਗ ਚੋਂ ਕੱਢਾਂ ਇਨਾਂ ਦੇ, ਸਦਾ ਭਰੀ ਪਰਾਲੀ ਰਹਿੰਦੀ ਆ।
ਕੇਹਨੂੰ ਕਿਦਾਂ ਨੀਵਾਂ ਦਿਖਾਉਣਾ………….
ਤੇਰੇ ਕੋਲ ਆਉਂਦੇ ਏ ਮੇਰੇ ਕਰਕੇ।
ਮੇਰੇ ਕੋਲ ਆਉਂਦੇ ਏ ਤੇਰੇ ਕਰਕੇ।
ਜਿੱਤ ਪਿਆਰੀ ਲਗਦੀ ਇਨਾਂ ਨੂੰ, ਦੂਜੇ ਚ ਪਏ ਝਗੜੇ ਝੇੜੇ ਕਰਕੇ।
ਚੱਕੀ ਥੱਲਿਓਂ ਹੱਥ ਨਿਕਲਦਾ ਵੇਖਣ, ਭੱਜ ਨੱਠ ਹਾਲੀ ਰਹਿੰਦੀ ਆ।
ਕੇਹਨੂੰ ਕਿਦਾਂ ਨੀਵਾਂ ਦਿਖਾਉਣਾ………….
ਉਹਦੇ ਘਰ ਦੇਰ ਹਨੇਰ ਨੀ ਹੋ ਸਕਦਾ।
ਅੱਜ ਭਲਕ ਫੇਰ ਨੀ ਹੋ ਸਕਦਾ।
ਨਰਿੰਦਰ ਲੜੋਈ ਐਸੀ ਮਾਰ ਪੈਣੀ, ਆਪਣਾ ਵੀ ਸਭ ਖੋ ਸਕਦਾ।
ਹੇਰਾ ਫੇਰੀ ਸਦਾ ਘਰ ਨੀ ਚਲਦੇ, ਹੱਕ ਦੀ ਥਾਲ਼ੀ ਰਹਿੰਦੀ ਆ।
ਕੇਹਨੂੰ ਕਿਦਾਂ ਨੀਵਾਂ ਦਿਖਾਉਣਾ………….
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly