ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਅੱਖੀਆਂ ਬੰਦ ਕੀਤਾ ਵਿਸ਼ਵਾਸ ਸਦਾ ਹੀ ਅੱਖਾਂ ਖੋਲਦਾ ਐਂ।
ਝੂਠ ਨਾ ਜਾਣੀਂ ਸੱਜਣਾ ਸੋਲਾਂ ਆਨੇ ਸੱਚ ਬੋਲਦਾ ਐਂ।
ਅੱਖੀਆਂ ਬੰਦ ਕੀਤਾ ਵਿਸ਼ਵਾਸ……….

ਇਸ ਚਾਨਣ ਦੇ ਪਿਛੇ ਕਿਨੇ ਘੁਪ ਹਨੇਰੇ ਨੇ।
ਇਸੇ ਹਨੇਰੇ ਪਿਛੇ ਸੱਜਣਾ ਸੱਜਰੇ ਸਵੇਰੇ ਨੇ।
ਵਕਤ ਮਾੜਾ ਦਸ ਨਹੀਂ ਆਉਂਦਾ ਐਵੇਂ ਤੂੰ ਡੋਲਦਾ ਐਂ।
ਅੱਖੀਆਂ ਬੰਦ ਕੀਤਾ ਵਿਸ਼ਵਾਸ…….

ਕਦੇ ਸੋਚਦਾ ਹੋਵੇਗਾ ਏ ਹਾਲਾਤ ਕਿਸ ਨੇ ਬਣਾਏ।
ਸਾਡੇ ਰਾਹਾਂ ਵਿੱਚ ਕੰਡੇ ਸਾਡੇ ਆਪਣਿਆਂ ਨੇ ਵਿਛਾਏ।
ਨਾ ਮੁਮਕਿਨ ਨੂੰ ਮੁਮਕਿਨ ਕਰਦੇ ਕਿਉਂ ਜਿੰਦ ਰੋਲਦਾ ਐਂ।
ਅੱਖੀਆਂ ਬੰਦ ਕੀਤਾ ਵਿਸ਼ਵਾਸ……….

ਸੋਚ ਸਮਝ ਕੇ ਲਏ ਫ਼ੈਸਲੇ ਅੰਜਾਮ ਤੀਕ ਪਹੁੰਚਾਂ ਜਾਂਦੇ।
ਕਈਆਂ ਨੂੰ ਨਰਿੰਦਰ ਲੜੋਈ ਏ ਜਾਮ ਤੀਕ ਪਹੁੰਚਾਂ ਜਾਂਦੇ।
ਜਾਣ ਬੁੱਝ ਕੇ ਦਾਹ ਲਗਾਉਣੇ ਤੂੰ ਕੱਚਾ ਘੋਲਦਾ ਐਂ।
ਅੱਖੀਆਂ ਬੰਦ ਕੀਤਾ ਵਿਸ਼ਵਾਸ………

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePope Francis ‘well, awake & alert’ after surgery
Next articleਮਸਨੂਈ ਜ਼ਿੰਦਗੀ।