(ਸਮਾਜ ਵੀਕਲੀ)
ਬੋਲ ਕੁ ਬੋਲ ਨਾ ਬੋਲ ਸੱਜਣਾ।
ਰਿਸ਼ਤੇ ਹੁੰਦੇ ਅਨਮੋਲ ਸੱਜਣਾ।
ਭੇਦ ਐਵੇਂ ਨਾ ਖੋਲ।
ਸ਼ਿਕਵੇ ਸ਼ਿਕਾਇਤਾ ਰਹਿ ਜਾਣੇ, ਬਚਣਾ ਨਹੀਂ ਕੁੱਝ ਕੋਲ਼।
ਬੋਲ ਕੁ ਬੋਲ……..
ਕਿਸੇ ਦਾ ਕਿਹਾ ਕਿਉਂ ਨੀ ਮੰਨਦਾ।
ਚੰਗੀ ਗੱਲ ਪੱਲੇ ਕਿਉਂ ਨੀ ਬੰਨਦਾ।
ਛੇਤੀ ਜਾਨਾਂ ਤੂੰ ਡੋਲ।
ਸ਼ਿਕਵੇ ਸ਼ਿਕਾਇਤਾ ਰਹਿ ਜਾਣੇ, ਬਚਣਾ ਨਹੀਂ ਕੁੱਝ ਕੋਲ਼।
ਬੋਲ ਕੁ ਬੋਲ……..
ਪਸੰਦ ਨਾ ਪਸੰਦ ਵਾਲੀ ਕੀ ਗੱਲ।
ਕਿਉਂ ਸਾਡੇ ਨਾਲ ਕਰਦਾ ਤੂੰ ਛੱਲ।
ਕਿਉਂ ਰਿਹਾ ਜਿੰਦ ਰੋਲ਼।
ਸ਼ਿਕਵੇ ਸ਼ਿਕਾਇਤਾ ਰਹਿ ਜਾਣੇ, ਬਚਣਾ ਨਹੀਂ ਕੁੱਝ ਕੋਲ਼।
ਬੋਲ ਕੁ ਬੋਲ……..
ਲੰਘਿਆ ਵੇਲ਼ਾ ਹੱਥ ਨੀ ਆਉਣਾ।
ਨਰਿੰਦਰ ਲੜੋਈ ਫਿਰ ਤੂੰ ਰੋਣਾ।
ਚੰਗੇ ਨਹੀਂ ਹੁੰਦੇ ਕਲੋਲ।
ਸ਼ਿਕਵੇ ਸ਼ਿਕਾਇਤਾ ਰਹਿ ਜਾਣੇ, ਬਚਣਾ ਨਹੀਂ ਕੁੱਝ ਕੋਲ਼।
ਬੋਲ ਕੁ ਬੋਲ……..
ਦਸ ਸਾਡੇ ਤੋਂ ਕੀ ਔਖਾਈ।
ਸਮਝਦਾ ਕਿਉਂ ਨਹੀਂ ਗੱਲ ਸਮਝਾਈ।
ਕਿਉਂ ਬਣਦਾ ਅਣਭੋਲ।
ਸ਼ਿਕਵੇ ਸ਼ਿਕਾਇਤਾ ਰਹਿ ਜਾਣੇ, ਬਚਣਾ ਨਹੀਂ ਕੁੱਝ ਕੋਲ਼।
ਬੋਲ ਕੁ ਬੋਲ……..
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly