(ਸਮਾਜ ਵੀਕਲੀ)
ਜਿਉਂ ਕੋਈ ਸੱਜਣਾ ਰੀਝ ਅਧੂਰੀ ਰਹਿ ਜਾਂਦੀ ਐ।
ਦੂਰੀ ਪੈਂਦਿਆਂ ਪੈਂਦਿਆਂ ਦੂਰੀ ਪੈ ਜਾਂਦੀ ਐ।
ਹਾਏ ਪੈਂਦਿਆਂ ਪੈਂਦਿਆਂ ਪੈਂਦਿਆਂ ਦੂਰੀ……….
1
ਜ਼ਿਦ ਆਪਣੀ ਤੈਨੂੰ ਛੱਡਣੀ ਪੈਣੀ।
ਮਨ ਚੋਂ ਮੈਲ ਏਹੇ ਕੱਢਣੀ ਪੈਣੀ।
ਈਰਖਾ ਦੀ ਜੜ੍ਹ ਵੱਢਣੀ ਪੈਣੀ।
ਹਰ ਖੁਸ਼ੀ ਖੋਹਕੇ ਜ਼ਰੂਰੀ ਲੈਂ ਜਾਂਦੀ ਐ।
ਦੂਰੀ ਪੈਂਦਿਆਂ ਪੈਂਦਿਆਂ ਦੂਰੀ ਪੈ ਜਾਂਦੀ ਐ।
ਹਾਏ ਪੈਂਦਿਆਂ ਪੈਂਦਿਆਂ ਪੈਂਦਿਆਂ ਦੂਰੀ……….
2
ਜੇ ਸ਼ੁਰੂ ਕਰਾਂਗੇ ਤਾਂ ਗੱਲ ਹੋ ਜਾਂਦੀ ਐ।
ਕੋਸ਼ਿਸ਼ ਕੀਤਿਆਂ ਮੁਸ਼ਕਿਲ ਹੱਲ ਹੋ ਜਾਂਦੀ ਐ।
ਨਹੀਂ ਤੇ ਚੱਲ ਫੇ ਚੱਲ ਹੋ ਜਾਂਦੀ ਐ।
ਹੱਦ ਇਕ ਤੱਕ ਮਜਬੂਰੀ ਸਹਿ ਜਾਂਦੀ ਐ।
ਦੂਰੀ ਪੈਂਦਿਆਂ ਪੈਂਦਿਆਂ ਦੂਰੀ ਪੈ ਜਾਂਦੀ ਐ।
ਹਾਏ ਪੈਂਦਿਆਂ ਪੈਂਦਿਆਂ ਪੈਂਦਿਆਂ ਦੂਰੀ……….
3
ਅੱਜ ਕਹਿੰਦੇ ਕਿਸੇ ਨੇ ਕਹਿਣਾ ਨਈ।
ਏਥੇ ਨਾਓਂ ਤੇਰਾ ਕਿਸੇ ਲੈਣਾ ਨਈ।
ਸਦਾ ਲੜੋਈ ਚ ਨਰਿੰਦਰ ਰਹਿਣਾ ਨਈ।
ਵਹਿਣ ਦਰਿਆ ਦੇ ਵਾਂਗੂੰ ਘੂਰੀ ਕਹਿ ਜਾਂਦੀ ਐ।
ਦੂਰੀ ਪੈਂਦਿਆਂ ਪੈਂਦਿਆਂ ਦੂਰੀ ਪੈ ਜਾਂਦੀ ਐ।
ਹਾਏ ਪੈਂਦਿਆਂ ਪੈਂਦਿਆਂ ਪੈਂਦਿਆਂ ਦੂਰੀ……….
4
ਸਿੱਧੀ ਜਿਹੀ ਗੱਲ ਮੇਰੀ ਮੰਨਦਾ ਨਹੀਂ।
ਸਿਧ ਪੱਧਰੀ ਜਿਹੀ ਗੱਲ ਪੱਲੇ ਬੰਨਦਾ ਨਹੀਂ।
ਖ਼ੁਦ ਨੂੰ ਕਿਤੇ ਸਮਝਦਾ ਚੰਨ ਤਾ ਨਹੀਂ।
ਕਈ ਵਾਰੀ ਛੰਨੇ ਵਿਚ ਚੂਰੀ ਰਹਿ ਜਾਂਦੀ ਐ।
ਦੂਰੀ ਪੈਂਦਿਆਂ ਪੈਂਦਿਆਂ ਦੂਰੀ ਪੈ ਜਾਂਦੀ ਐ।
ਹਾਏ ਪੈਂਦਿਆਂ ਪੈਂਦਿਆਂ ਪੈਂਦਿਆਂ ਦੂਰੀ……….
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly