(ਸਮਾਜ ਵੀਕਲੀ)
ਡੋਲਣਾਂ ਤੇ ਬੋਲਣਾ।
ਭੇਦ ਨਹੀਂਓ ਖੋਲਣਾ।
ਜ਼ਾਲਮਾਂ ਸਜਾ ਲਾ ਤੂੰ ਸਿਰ ਤੇ ਤਾਜ।
ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ।
ਧੰਨ ਧੰਨ ਸ੍ਰੀ ਗੁਰੂ ਅਰਜਨ….….
ਮੁੱਢ ਤੋ ਹੀ ਝੂਠ ਦਾ ਸੱਚ ਨਾਲ ਵੈਰ ਆ।
ਆਪਣਾ ਮੁਲਕ ਤੇ ਮੁਗ਼ਲਾਂ ਦਾ ਕਹਿਰ ਆ।
ਵਿੱਚ ਲਾਹੌਰ ਸ਼ਹਿਰ, ਉਤੋਂ ਤਪਦੀ ਦੁਪਹਿਰ।
ਜ਼ਾਲਮ ਨਾ ਕਰੇਂ ਜ਼ਰਾ ਵੀ ਲਿਹਾਜ।
ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ।
ਧੰਨ ਧੰਨ ਸ੍ਰੀ ਗੁਰੂ ਅਰਜਨ….….
ਮੀਆਂ ਮੀਰ ਗੁਰਾਂ ਨੂੰ ਸੀ ਅਰਜ਼ ਗੁਜ਼ਾਰ ਦਾ।
ਹੁਕਮ ਹੋਵੇ ਤਾਂ ਲਾਹੌਰ ਸ਼ਹਿਰ ਖਿਲਾਰ ਦਾ।
ਮੈਥੋਂ ਵੇਖਿਆ ਨੀ ਜਾਂਦਾ, ਸ਼ਹਿਰ ਲਾਹੌਰ ਨੀ ਸਿਖਾਂਦਾ।
ਮੋੜਨਾ ਮੂਲ ਨਾਲ ਇਨਾਂ ਨੂੰ ਵਿਆਜ਼।
ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ।
ਧੰਨ ਧੰਨ ਸ੍ਰੀ ਗੁਰੂ ਅਰਜਨ….….
ਛੱਲਿਆ ਨੇ ਸਰੀਰ ਨੂੰ ਢੱਕ ਲਿਆ ਸਾਰਾ ਸੀ।
ਗਉ ਮਾਸ ਚ ਮੜਾਉਣਾ ਲੜੋਈ ਦੁਖ ਭਾਰਾ ਸੀ।
ਗੁਰਾਂ ਇਛਾ ਸੀ ਜਤਾਈ, ਐਸੀ ਚੁੱਭੀ ਰਵੀ ਲਾਈ।
ਛੁਪਾਕੇ ਦਿਲ ਵਿਚ ਲੈ ਗਏ ਨਰਿੰਦਰ ਰਾਜ਼।
ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ।
ਧੰਨ ਧੰਨ ਸ੍ਰੀ ਗੁਰੂ ਅਰਜਨ….….
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly