ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਰਿਸ਼ਤਿਆਂ ਦੀ ਕਦਰ ਕਰਦੇ ਕਰਦੇ ਆਪਣੀਂ ਕਦਰ ਗੁਆ ਬੈਠੇ।
ਆਪਣੇ ਨਹੀਂ ਸੀ ਗ਼ੈਰ ਓਹੋ ਗ਼ੈਰਾਂ ਨੂੰ ਆਪਣੇ ਬਣਾ ਬੈਠੇ।
ਰਿਸ਼ਤਿਆਂ ਦੀ ਕਦਰ………..
1
ਮੇਰੀ ਕੋਸ਼ਿਸ਼ ਕੀਤੀ ਸਾਰੀ ਬੇਕਾਰ ਰਹੀ।
ਉਹਦੀ ਜਿੱਤ ਰਹੀਂ ਮੇਰੀ ਹਾਰ ਰਹੀ।
ਓ ਪਾਰ ਮੈਂ ਅਧ ਵਿਚਕਾਰ ਰਹੀ।
ਐਸੀ ਸਾਂਝ ਗੈਰਾਂ ਨਾਲ ਪਾ ਬੈਠੇ।
ਰਿਸ਼ਤਿਆਂ ਦੀ ਕਦਰ………..
2
ਗ਼ਲਤ ਨਹੀਂ ਸੀ ਗ਼ਲਤ ਉਨਾਂ ਬਣਾ ਦਿੱਤਾ।
ਇਲਜ਼ਾਮ ਤੇ ਇਲਜ਼ਾਮ ਸਿਰ ਸਾਡੇ ਲਾ ਦਿੱਤਾ।
ਸਾਡੀਆਂ ਨਜ਼ਰਾਂ ਤੋਂ ਸਾਨੂੰ ਗਿਰਾਂ ਦਿਤਾ।
ਹਾਲ ਦਿਲ ਦਾ ਐਵੇਂ ਸੁਣਾਂ ਬੈਠੇ।
ਰਿਸ਼ਤਿਆਂ ਦੀ ਕਦਰ………..
3
ਜ਼ਖ਼ਮ ਦਿੱਤੇ ਉਤੋਂ ਲੂਣ ਪਾਉਂਦੇ ਰਹੇ।
ਤਰਸ ਨਹੀਂ ਕੀਤਾ ਲੜੋਈ ਕੁਰਲਾਉਂਦੇ ਰਹੇ।
ਚੁੱਪ ਚਾਪ ਨਰਿੰਦਰ ਦਰਦ ਹੰਢਾਉਂਦੇ ਰਹੇ।
ਕੋਮਲ ਹਿਰਦੇ ਪੱਥਰ ਬਣਾ ਬੈਠੇ।
ਰਿਸ਼ਤਿਆਂ ਦੀ ਕਦਰ………..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਖਾਵਾ
Next articleਫੇਸਬੁੱਕ ਤੋਂ ਅੱਕ ਗਿਆ ਹਾਂ