(ਸਮਾਜ ਵੀਕਲੀ)
ਸਾਨੂੰ ਦਿਲ ਵਿਚੋਂ ਝੱਲੀਏ ਕੱਢ ਜਾਣ ਦਾ।
ਸਾਨੂੰ ਫ਼ਿਕਰ ਨੀ ਭੋਰਾ ਏਥੇ ਛੱਡ ਜਾਣ ਦਾ।
ਆਪਾਂ ਕੁਦਰਤ ਦਾ ਮੰਨਿਆ ਬਈ ਦਿਲੋਂ ਭਾਣਾ ਐ।
ਇਕ ਦਿਨ ਏਥੇ ਸਭ ਨੇ ਸਾਥ ਛੱਡ ਹੀ ਜਾਣਾ ਐ।
ਸਾਨੂੰ ਫ਼ਿਕਰ ਨੀ ਭੋਰਾ…….
1
ਇਸ ਦੁਨੀਆ ਤੇ ਕੁਝ ਕਰਨ ਆਏ ਆ।
ਸੋਚ ਸੋਚ ਕੇ ਨਹੀਂ ਐਵੇਂ ਮਰਨ ਆਏ ਆ।
ਆਏਂ ਆ ਲਿਖਾਕੇ ਜੋ ਆਪਣੀ ਕਿਸਮਤ ਦਾ ਖਾਣਾ ਐ।
ਇਕ ਦਿਨ ਏਥੇ ਸਭ ਨੇ ਸਾਥ ਛੱਡ ਹੀ ਜਾਣਾ ਐ।
ਸਾਨੂੰ ਫ਼ਿਕਰ ਨੀ ਭੋਰਾ…….
2
ਕੌਣ ਆਪਣਾ ਕੌਣ ਪਰਾਇਆ ਏ।
ਕੀ ਕੀ ਦਿਲ ਦੇ ਵਿੱਚ ਤੂੰ ਛੁਪਾਇਆ ਏ।
ਖੋਲਣਾ ਨਈ ਕਿਸੇ ਕੋਲ ਰਾਜ਼ ਨੂੰ ਰਾਜ਼ ਬਣਾਣਾ ਐ।
ਇਕ ਦਿਨ ਏਥੇ ਸਭ ਨੇ ਸਾਥ ਛੱਡ ਹੀ ਜਾਣਾ ਐ।
ਸਾਨੂੰ ਫ਼ਿਕਰ ਨੀ ਭੋਰਾ…….
3
ਕਦਰ ਕਰਿਆ ਕਰ ਅਹਿਸਾਨ ਨਾ ਕਰ ਤੂੰ।
ਟੁਕੜੇ ਟੁਕੜੇ ਦਿਲ ਦੇ ਅਰਮਾਨ ਨਾ ਕਰ ਤੂੰ।
ਕੀ ਸਮਝਾਏ ਨਰਿੰਦਰ, ਲੜੋਈ ਤੋਂ ਕੀ ਛੁਪਾਣਾ ਐ।
ਇਕ ਦਿਨ ਏਥੇ ਸਭ ਨੇ ਸਾਥ ਛੱਡ ਹੀ ਜਾਣਾ ਐ।
ਸਾਨੂੰ ਫ਼ਿਕਰ ਨੀ ਭੋਰਾ…….
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly