(ਸਮਾਜ ਵੀਕਲੀ)
ਛੜਿਆਂ ਦੇ ਪਿੰਡ ਸਿਰ ਤੋਂ ਟੋਕਰੀ, ਜਿਓਂ ਲਹਾਉਣੀ ਸੌਖੀ ਆ।
ਗੁਆਉਣ ਨੂੰ ਪਲ਼ ਨਈ ਲਗਦਾ, ਇੱਜ਼ਤ ਬਣਾਉਣੀ ਔਖੀ ਆ।
ਗੁਆਉਣ ਨੂੰ ਪਲ਼……..
1
ਮੂੰਹੋਂ ਨਿਕਲੀ ਗੱਲ ਨੂੰ ਏਥੇ ਤੱਕ ਹੋਰ ਵਧਾ ਦੇਣਾ।
ਤੂੰ ਸੋਚ ਨਹੀਂ ਸਕਦਾ ਜਿਥੇ ਤੀਕ ਉਨਾਂ ਪਹੁਚਾ ਦੇਣਾ।
ਫੇਰ ਲੱਖ ਬਚਾ ਲਈ ਜਾਨ, ਏਥੇ ਬਚਾਉਣੀ ਔਖੀ ਆ।
ਗੁਆਉਣ ਨੂੰ ਪਲ਼…………..
2
ਚੜ੍ਹਦੀ ਉਮਰੇ ਚਿਹਰੇ ਨੂੰ ਜਿਨਾਂ ਮਰਜ਼ੀ ਨਿਹਾਰ ਲਵੀਂ।
ਇਕ ਉਮਰ ਤੇ ਜਾਕੇ ਤੂੰ ਮੇਰੀ ਗੱਲ ਏ ਵਿਚਾਰ ਲਵੀਂ।
ਜੋ ਸਾਦਗੀ ਚ ਸੁਹੱਪਣ, ਪੋਚਾ ਪਾਚੀ ਕਰਵਾਉਣੀ ਸੌਖੀ ਆ।
ਗੁਆਉਣ ਨੂੰ ਪਲ਼…………..
3
ਸੋਚ ਸਮਝ ਕੇ ਕਦਮ ਕਦਮ ਨਰਿੰਦਰ ਪੈਰ ਟਿਕਾਉਣ ਲਈ।
ਜ਼ਿੰਦਗੀ ਲੱਗ ਜਾਂਦੀ ਐ, ਮੁੜ ਮੁਕਾਮ ਬਣਾਉਣ ਲਈ।
ਜੇ ਪੈਰ ਫਿਸਲ ਗਿਆ ਲੜੋਈ, ਗੱਡੀ ਲੀਹੇ ਪਾਉਣੀ ਔਖੀ ਆ।
ਗੁਆਉਣ ਨੂੰ ਪਲ਼…………..
4
ਜੇ ਗੱਲ ਮੂੰਹੋਂ ਕਹਿ ਹੋ ਗਈ ਤਾਂ ਮੰਗਦੇ ਮਾਫ਼ੀ ਆ।
ਪੜੇ ਲਿਖੇ ਲਈ ਹੁੰਦਾ ਇਕ ਇਸ਼ਾਰਾ ਕਾਫੀ ਆ।
ਬੇਵਕੂਫ਼ ਨਾਲ ਮੱਥਾ ਲਾ, ਗੱਲ ਸਮਝਾਉਣੀ ਔਖੀ ਆ।
ਗੁਆਉਣ ਨੂੰ ਪਲ਼…………..
✍️ ਨਰਿੰਦਰ ਲੜੋਈ ਵਾਲਾ।
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly