(ਸਮਾਜ ਵੀਕਲੀ)
ਸਾਨੂੰ ਭੁੱਲਗੀ ਬੇਸ਼ੱਕ ਤੂੰ ਹਾਣਦੀਏ ਪਰ ਸਾਥੋਂ ਭੁਲਾਇਆ ਜਾਂਦਾ ਨੀ।
ਇਹ ਗੀਤ ਹਿਜ਼ਰ ਦਾ ਬੇਦਰਦੇ, ਸਾਥੋਂ ਗਾਇਆ ਜਾਂਦਾ ਨੀ।
ਉਮਰ ਨਿਮਾਣੀ ਦੇ ਵਿੱਚ ਅੱਲੜੇ,ਪੈਰ ਇਸ਼ਕ ਦੇ ਵਿਹੜੇ ਪਾਇਆ ਨੀ।
ਵਟਾ ਲੈ ਆਪਾਂ ਛੱਲੇ ਮੁੰਦੀਆਂ,ਨਾਲੇ ਦਿਲ ਨਾਲ਼ ਦਿਲ ਵਟਾਇਆ ਨੀ।
ਖੇਡ ਖੇਡਕੇ ਪਿਆਰਾਂ ਦੀ, ਅੱਜ ਦਿਲ ਝੱਲਾ ਘਬਰਾਂਦਾ ਨੀ
ਸਾਨੂੰ ਭੁੱਲਗੀ ਬੇਸ਼ੱਕ ਤੂੰ ਹਾਣਦੀਏ,,,,,,
ਮੇਰੇ ਇੱਕ ਸੁਨੇਹੇ ਉੱਤੇ ਨੀ,ਤੂੰ ਮਿਲਣ ਲਈ ਮੈਨੂੰ ਆਉੰਦੀ ਸੀ।
ਤੂੰ ਮੇਰਾ ਏ ਬੱਸ ਮੇਰਾ ਏ, ਮਰਜਾਣੀਏ ਪਿਆਰ ਜਤਾਂਉਦੀ ਸੀ।
ਅਸੀਂ ਦਿਲ ਵਿੱਚ ਤੇਰੇ ਹਾਂ ਅੜੀਏ, ਮੈਂ ਕਸਮ ਖ਼ੁਦਾ ਦੀ ਖਾਂਦਾ ਨੀ।
ਸਾਨੂੰ ਭੁੱਲਗੀ ਬੇਸ਼ੱਕ ਤੂੰ ਹਾਣਦੀਏ,,,,,
ਮੇਰੇ ਰੋਮ ਰੋਮ ਦੇ ਵਿੱਚ ਅੱਲੜੇ,ਹੈ ਤੇਰੇ ਪਿਆਰ ਦਾ ਵਾਸਾ ਨੀ।
ਤੇਰੇ ਪਿਆਰ ਦੇ ਬੰਧਨ ਵਿੱਚ ਬੱਝੇ, ਨਾ ਝੂਠ ਰਤਾ ਤਿਲ ਮਾਸਾ ਨੀ।
ਤੂੰ ਭਰ ਹੁੰਗਾਰਾ ਪਿਆਰਾਂ ਦਾ,ਮੈਂ ਬਾਤ ਇਸ਼ਕ ਦੀ ਪਾਂਦਾ ਨੀ।
ਸਾਨੂੰ ਭੁੱਲਗੀ ਬੇਸ਼ੱਕ ਤੂੰ ਹਾਣਦੀਏ,,,,,
ਇਹ ਗਿਲੇ ਸ਼ਿਕਵੇ ਤਾਂ ਹਾਣਦੀਏ, ਮੁੱਢ ਤੋਂ ਚੱਲਦੇ ਆਏ ਨੀ।
ਤੂੰ ਰੁੱਸੀ ਸਾਡਾ ਰੱਬ ਰੁੱਸਿਆ,*ਗੁਰਾ ਮਹਿਲ* ਸੱਚ ਸਣਾਏ ਨੀ।
ਡੋਅ ਪੈਂਦੇ ਭਾਈ ਰੂਪੇ ਵਾਲੇ ਦੇ,ਕਦੇ ਪੁੱਛ ਹਾਲ ਤੂੰ ਸਾਡਾ ਨੀ।
ਸਾਨੂੰ ਭੁੱਲਗੀ ਬੇਸ਼ੱਕ ਤੂੰ ਹਾਣਦੀਏ,,,,,,
ਲੇਖਕ—-ਗੁਰਾ ਮਹਿਲ ਭਾਈ ਰੂਪਾ।
ਫੋਨ—–94632 60058
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly