(ਸਮਾਜ ਵੀਕਲੀ)
ਦੱਸ ਸੋਹਣੀਏਂ ਨੀ ਸਾਥੋਂ ਹੋਇਆਂ ਕੀ ਗੁਨਾਹ।
ਹਾਏ ਭੁੱਲ ਕੇ ਵੀ ਜਾਂਦੀ ਵਾਅਦਾ ਇਕ ਤੂੰ ਨਿਭਾ।
ਦੱਸ ਸੋਹਣੀਏਂ ਨੀ……..
1
ਤੇਰੇ ਇਕਰਾਰ ਮਾਰੇ ਅਸੀਂ ਮਰ ਚਲੇ ਆ।
ਹੋਕਿਆਂ ਤਿਹਾਵਾ ਨਾਲ ਝੋਲੀ ਭਰ ਚਲੇ ਆ।
ਚੰਦ ਖੁਸ਼ੀਆਂ ਝੋਲੀ ਦਿੰਦੀ ਭੁੱਲ ਕੇ ਤੂੰ ਪਾ।
ਦੱਸ ਸੋਹਣੀਏਂ ਨੀ……..
2
ਗੱਲਾਂ ਤੇਰੀਆਂ ਤੇ ਨੀ ਇਤਬਾਰ ਕਿੰਝ ਹੋ ਗਿਆ।
ਨਜ਼ਰਾਂ ਦਾ ਤੀਰ ਸੀਨੇ ਪਾਰ ਕਿੰਝ ਹੋ ਗਿਆ।
ਜੇ ਲਗ ਜਾਂਦਾ ਪਤਾ ਲੈਂਦੇ ਦਿਲ ਸਮਝਾ।
ਦੱਸ ਸੋਹਣੀਏਂ ਨੀ……..
3
ਮਿਲ਼ ਕੇ ਵੀ ਤੈਨੂੰ ਪਛਤਾਵਾ ਜਿਹਾ ਹੋ ਗਿਆ।
ਪਿਆਰ ਅੱਜ ਕੱਲ ਤੇ ਦਿਖਾਵਾ ਜਿਹਾ ਹੋ ਗਿਆ।
ਇਸੇ ਦਿਖਾਵੇ ਦਿਤਾ ਸਾਨੂੰ ਨਜ਼ਰਾਂ ਤੋਂ ਗਿਰਾਂ।
ਦੱਸ ਸੋਹਣੀਏਂ ਨੀ……..
4
ਤੁਰ ਗਈ ਐ ਭਾਵੇਂ ਲੜੋਈ ਠੁਕਰਾ ਕੇ ਨੀ।
ਖੱਟਿਆ ਕੀ ਨਰਿੰਦਰ ਹਾਏ ਇਸ਼ਕ ਕਮਾ ਕੇ ਨੀ।
ਮਾਣੇ ਗੈਰਾਂ ਦੀ ਬੁਕਲ ਦਾ ਨਿੱਘ ਬੇਵਫਾ।
ਦੱਸ ਸੋਹਣੀਏਂ ਨੀ……..
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly