(ਸਮਾਜ ਵੀਕਲੀ)
ਤੇਰੀ ਵੇਖ ਵੇਖ ਤੋਰ।
ਪਏ ਨੱਚਦੇ ਨੇ ਮੋਰ।
ਉਤੋਂ ਜੋਬਨੇ ਦਾ ਜ਼ੋਰ ਹੈ ਕਹਾਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਲੱਗੇ ਚੋਬਰਾਂ ਨੂੰ ਜਾਨ ਤੋਂ ਪਿਆਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਤੇਰੀ ਵੇਖ ਵੇਖ ਤੋਰ……….
1
ਮਾਰ ਕੇ ਮਰੋੜਾ ਤੂੰ ਹਿਲਾਏ ਲੱਕ ਨੀ।
ਕਾਰਾਂ ਦਿਲਾਂ ਉੱਤੇ ਕਰ ਜਾਵੇ ਅੱਖ ਨੀ।
ਪੀ ਨੈਣਾਂ ਵਿਚ ਕਜਲੇ ਦੀ ਧਾਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਲੱਗੇ ਚੋਬਰਾਂ ਨੂੰ ਜਾਨ ਤੋਂ ਪਿਆਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਤੇਰੀ ਵੇਖ ਵੇਖ ਤੋਰ……….
2
ਹੁਸਨ ਜਵਾਨੀ ਤੇਰੀ ਪਏ ਡੁੱਲ ਡੁੱਲ ਨੀ।
ਖਿੜੇ ਗੁਲਾਬ ਤੇਰੇ ਜਾਪਦੇ ਨੇ ਬੁੱਲ ਨੀ।
ਤੂੰ ਪਰੀਆਂ ਤੋਂ ਵੀ ਲਗਦੀ ਨਿਆਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਲੱਗੇ ਚੋਬਰਾਂ ਨੂੰ ਜਾਨ ਤੋਂ ਪਿਆਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਤੇਰੀ ਵੇਖ ਵੇਖ ਤੋਰ……….
3
ਲੰਘਦੀ ਗਲ਼ੀ ਚੋਂ ਲਾਉਂਦੀ ਜਾਵੇ ਅੱਗ ਨੀ।
ਰੰਗ ਰੂਪ ਤੇਰੇ ਨੇ ਸ਼ੁਦਾਈ ਕੀਤਾ ਜੱਗ ਨੀ।
ਆਖੇਂ ਉਡ ਉਡ ਤੇਰੀ ਫੁਲਕਾਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਲੱਗੇ ਚੋਬਰਾਂ ਨੂੰ ਜਾਨ ਤੋਂ ਪਿਆਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਤੇਰੀ ਵੇਖ ਵੇਖ ਤੋਰ……….
4
ਗਿੱਧੇ ਵਿੱਚ ਪੈਲਾ ਪਾਕੇ ਨੱਚਦੀ ਤੂੰ ਸੋਹਣੀਏਂ।
ਨਰਿੰਦਰ ਲੜੋਈ ਕੋਲੋਂ ਬਚਦੀ ਤੂੰ ਸੋਹਣੀਏਂ।
ਰੱਖੇ ਖੋਲਕੇ ਚੁਬਾਰੇ ਵਾਲੀ ਵਾਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਲੱਗੇ ਚੋਬਰਾਂ ਨੂੰ ਜਾਨ ਤੋਂ ਪਿਆਰੀ ਕੁੜੀਏ, ਨੀ ਹੁਣ ਪੈਣਗੇ ਪੁਆੜੇ।
ਤੇਰੀ ਵੇਖ ਵੇਖ ਤੋਰ……….
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly