(ਸਮਾਜ ਵੀਕਲੀ)
ਅਸੀ ਅਜ਼ਾਦੀ ਕਿਥੋਂ ਲੈਂਣੀ ਸੀ, ਜੇ ਰਾਜ ਸਾਡੇ ਤੇ ਅੰਗਰੇਜ਼ ਨਾ ਕਰਦੇ।
ਮਖੌਲ ਲੋਕਾਂ ਨੇ ਤਾਂ ਕਰਨਾ ਸੀ, ਬਈ ਆਪਣੇ ਵੀ ਜ਼ਰਾ ਗੁਰੇਜ਼ ਨਾ ਕਰਦੇ।
ਅਸੀ ਅਜ਼ਾਦੀ ਕਿਥੋਂ………
1
ਆਉਂਦੇ ਜਾਂਦੇ ਦੀਆਂ ਨਜ਼ਰਾਂ ਤੋਂ ਬਚਣਾ, ਆਪਣਾ ਹੁਣ ਸੁਭਾਅ ਹੋ ਗਿਆ।
ਚਾਂਅ ਤਾਂ ਦਫ਼ਨ ਪਹਿਲੇ ਸੀ ਹੋ ਗਏ, ਰਹਿੰਦੇ ਖੂਹੰਦਿਆ ਦਾ ਸੁਆਹ ਹੋ ਗਿਆ।
ਨਿੱਕੀ ਨਿੱਕੀ ਗੱਲ ਤੇ ਛੱਡਤਾ ਖਿੱਝਣਾ, ਸ਼ਾਇਦ ਜ਼ਿੰਦਗੀ ਨੂੰ ਏਨਾ ਤੇਜ਼ ਨਾ ਕਰਦੇ।
ਮਖੌਲ ਲੋਕਾਂ ਨੇ ਤਾਂ ਕਰਨਾ ਸੀ, ਬਈ ਆਪਣੇ ਵੀ ਜ਼ਰਾ ਗੁਰੇਜ਼ ਨਾ ਕਰਦੇ।
ਅਸੀ ਅਜ਼ਾਦੀ ਕਿਥੋਂ………
2
ਕਿਤਾਬ ਖੋਲੀ ਜਦ ਜ਼ਿੰਦਗੀ ਦੀ, ਸਾਡੇ ਨਾਲ ਸ਼ਿਕਵੇ ਸ਼ਿਕਾਇਤਾ ਬੜੇ ਨੇ।
ਕੁਝ ਚੰਗੇ ਕੁਝ ਮਾੜੇ ਰਹੇ ਪਰ, ਤਜਰਬਿਆਂ ਦੇ ਕਾਇਦੇ ਨਾਲ ਖੜੇ ਨੇ।
ਆਤਮ ਵਿਸ਼ਵਾਸ ਜਗਾ ਬੈਠੇ ਹੁਣ, ਜੇ ਮਾੜੇ ਵਕ਼ਤ ਦਾ ਪ੍ਰਹੇਜ ਨਾ ਕਰਦੇ।
ਮਖੌਲ ਲੋਕਾਂ ਨੇ ਤਾਂ ਕਰਨਾ ਸੀ, ਬਈ ਆਪਣੇ ਵੀ ਜ਼ਰਾ ਗੁਰੇਜ਼ ਨਾ ਕਰਦੇ।
ਅਸੀ ਅਜ਼ਾਦੀ ਕਿਥੋਂ………
3
ਹਾਲਤਾਂ ਨਾ ਲੜਨਾ, ਜ਼ੁਰਅਤ ਨਾ ਖੜਨਾ, ਖਾਮੋਸ਼ੀ ਮੇਰੀ ਕਮਜ਼ੋਰੀ ਨਹੀਂ ਆ।
ਸਮਝਣ ਵਾਲੇ ਸਮਝ ਜਾਣਗੇ ਨਰਿੰਦਰ, ਲੜੋਈ ਵਿਚ ਸੀਨਾ ਜ਼ੋਰੀ ਨਹੀਂ ਆ।
ਸਬਰ ਸੰਤੋਖ ਨਾਲ ਮਾਨਸਿਕਤਾ ਬਲਵਾਨ ਬਣਾਈਂ, ਜੇ ਹੇਰਾ ਫੇਰੀ ਦਾ ਏਨਾ ਕਰੇਜ਼ ਨਾ ਕਰਦੇ।
ਮਖੌਲ ਲੋਕਾਂ ਨੇ ਤਾਂ ਕਰਨਾ ਸੀ, ਬਈ ਆਪਣੇ ਵੀ ਜ਼ਰਾ ਗੁਰੇਜ਼ ਨਾ ਕਰਦੇ।
ਅਸੀ ਅਜ਼ਾਦੀ ਕਿਥੋਂ………
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly