(ਸਮਾਜ ਵੀਕਲੀ)
ਕੀ ਹੋਇਆ ਜੇ ਕੱਲੇ ਰਹਿ ਗਏ, ਪੂਰ ਪਰੇ ਦੀ ਲੰਘ ਗਿਆ।
ਇਕੱਲੇ ਰਹਿਣ ਨਾਲ ਸਭ ਦਾ ਭੇਤ, ਪਤਾ ਸਾਨੂੰ ਲੱਗ ਗਿਆ।
ਕੀ ਹੋਇਆ ਜੇ ਕੱਲੇ…………
1
ਔਖੇ ਵੇਲੇ ਮੁੱਖ ਫੇਰਿਆ ਭੁੱਲ ਨੀ ਸਕਦਾ ਸਾਨੂੰ ਬਈ।
ਓ ਸਾਡੀ ਮੇਹਨਤ ਦਾ ਦੇ ਮੁੱਲ ਨੀ ਸਕਦਾ ਸਾਨੂੰ ਬਈ।
ਓ ਦੋ ਬੋਲ ਵੱਧ ਘੱਟ ਬੋਲ ਕੇ, ਕਿਹੜੇ ਵੇਲੇ ਵੱਗ ਗਿਆ।
ਕੀ ਹੋਇਆ ਜੇ ਕੱਲੇ…………
2
ਬਿਨ ਠੋਕਰ ਦੇ ਜੀਵਨ ਜਾਂਚ ਸੱਜਣਾ ਕਦੇ ਆਉਂਦੀ ਨਹੀਂ।
ਝੂਠੇ ਬੰਦੇ ਨੂੰ ਇੱਜ਼ਤ ਮਿਲੇ ਉਹਨੂੰ ਕਦੇ ਸਖਾਉਂਦੀ ਨਹੀਂ।
ਭੀੜ ਪਈ ਤੇ ਦਿਲ ਦਾ ਹੌਲ਼ਾ, ਛੇਤੀ ਹੀ ਛੱਡ ਝੱਗ ਗਿਆ।
ਕੀ ਹੋਇਆ ਜੇ ਕੱਲੇ…………
3
ਵਕ਼ਤ ਮੱਤ ਮਾਰ ਦਿੰਦਾ ਬੰਦੇ ਨੂੰ ਪਤਾ ਨਹੀਂ ਚਲ ਦਾ।
ਚੰਗੇ ਮਾੜੇ ਦਿਨਾਂ ਦਾ ਨਰਿੰਦਰ ਲੜੋਈ ਗੁੱਸਾ ਕਿਸ ਗੱਲ ਦਾ।
ਮੇਰੇ ਸਿਰ ਮਾਲਕ ਦਾ ਹੱਥ ਸੀ ਤਾਈਓਂ ਮੈਂ ਤੱਗ ਗਿਆ।
✍️ ਨਰਿੰਦਰ ਲੜੋਈ ਵਾਲਾ
☎️ 8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly