(ਸਮਾਜ ਵੀਕਲੀ)
ਵਕਤ ਦਾ ਮਾਰਾ, ਮੈਂ ਤੇ ਉਹ ਤਾਰਾ,
ਮੁੱਕਦੇ ਹਾਂ ਟੁੱਟਕੇ, ਜਿਉਂ ਡੁੱਬਦਾ ਕਿਨਾਰਾ।
ਪਤਾ ਵੀ ਨਾ ਲੱਗਦਾ, ਕੀ ਹੋਵੇ ਕਿਉ ਰੋਵੇ,
ਕਿਸ ਪਲ ਜਾਗੇ, ਤੇ ਕਿਸ ਵੇਲੇ ਉਹ ਸੋਵੇਂ,
ਔਹ ਉਹ ਕੋਈ ਹੋਰ ਨਾ, ਔਹ ਉਹ ਤਾਂ ਮੈਂ ਖੁਦ ਹੀ,
ਕਦੇ ਹੌਲਾ ਜਿਹਾ ਜਾਪੇ, ਕਦੇ ਲੱਗਦਾ ਮਨ ਭਾਰਾ,
ਵਕਤ ਦਾ ਮਾਰਾ, ਮੈਂ ਤੇ ਉਹ ਤਾਰਾ,
ਮੁੱਕਦੇ ਹਾਂ ਟੁੱਟਕੇ, ਜਿਉਂ ਡੁੱਬਦਾ ਕਿਨਾਰਾ।
ਨਾ ਕੋਈ ਕੁੱਝ ਪੁੱਛੋ, ਮੈਂ ਦੱਸਣਾ ਹਾਂ ਹੈ ਨੀ,
ਕਦੇ-ਕਦੇ ਲੱਗੇ, ਕਿ ਜੋ ਮੈਂ ਹਾਂ ਉਹ ਮੈਂ ਨੀ,
ਹੈ ਦਿਲ ਵਿੱਚ ਦਰਦ, ਕਦੇ ਘਟੇ ਕਦੇ ਵੱਧਦਾ,
ਮੈਂ ਹੀ ਬਸ ਜਾਣਾ, ਕਿੰਝ ਕਰਦਾਂ ਗੁਜ਼ਾਰਾ,
ਵਕਤ ਦਾ ਮਾਰਾ, ਮੈਂ ਤੇ ਉਹ ਤਾਰਾ,
ਮੁੱਕਦੇ ਹਾਂ ਟੁੱਟਕੇ, ਜਿਉਂ ਡੁੱਬਦਾ ਕਿਨਾਰਾ।
ਨਾ ਗੁੱਸਾ ਨਾ ਸ਼ਿਕਵਾ, ਨਾ ਕਿਸੇ ਨਾਲ ਕੋਈ ਰੋਸ,
ਜਦ ਨਿਆਂ ਲੈਣ ਨਿਕਲਾ, ਨਿਕਲੇ ਮੇਰਾ ਹੀ ਦੋਸ਼,
ਮੰਨ ਵੀ ਝੱਟ ਲੈਂਦਾ, ਤੇ ਲੜਦਾ ਵੀ ਨਾਹੀਂ,
ਫਰਕ ਮੈਨੂੰ ਹੀ ਪੈਦਾਂ, ਹੈ ਮੇਰਾ ਕਸੂਰ ਸਾਰਾ,
ਵਕਤ ਦਾ ਮਾਰਾ, ਮੈਂ ਤੇ ਉਹ ਤਾਰਾ,
ਮੁੱਕਦੇ ਹਾਂ ਟੁੱਟਕੇ, ਜਿਉਂ ਡੁੱਬਦਾ ਕਿਨਾਰਾ।
ਰੁਸ਼ਨਾਉਂਦਾ ਹੈਂ ਦਿਸਦਾਂ, ਅੰਬਰਾਂ ‘ਤੇ ਔਹ ਤਾਰੇ,
ਕੀ ਤੈਨੂੰ ਵੀ ਲੱਗਦੇ, ਲਾਰੇ ਤੇ ਦੁੱਖ ਭਾਰੇ,
ਕੀ ਦਿਲ ‘ਚ ਲਪੇਟਿਆ, ਜੋਬਨ ਵਾਂਗ ਦੁੱਖੜਾ,
ਜਾਂ ਮਿਲਿਆ ਹੈ ਤੈਨੂੰ, ਕਿਸੇ ਚੰਨ ਦਾ ਸਹਾਰਾ,
ਵਕਤ ਦਾ ਮਾਰਾ, ਮੈਂ ਤੇ ਉਹ ਤਾਰਾ,
ਮੁੱਕਦੇ ਹਾਂ ਟੁੱਟਕੇ, ਜਿਉਂ ਡੁੱਬਦਾ ਕਿਨਾਰਾ।
ਜੋਬਨ ਖਹਿਰਾ
8872902023
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly