ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਸੱਚੀਂ ਗੱਲ ਸੁਣਾਵਾਂ ਤਾਂ ਫੱਟ ਲਗਦਾ।
ਕਟਾਰ ਤੋਂ ਵੀ ਤੇਜ਼ ਏਥੇ ਕੱਟ ਲਗਦਾ।
ਘੱਟ ਲਗਦਾ ਜਾਂ ਫੇਰ ਵੱਧ ਲਗਦਾ।
ਦਰਦ ਹੁੰਦਾ ਆਪਣਿਆਂ ਦਾ ਜਦ ਲਗਦਾ।
ਏਥੇ ਲੱਗੀ ਅੱਗ ਹੋਰ ਮਚਾਉਣ ਲਈ, ਲੋਕ ਤਾਂ ਕੀ,
ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਸਾਡੀ ਪਹਿਚਾਣ ਨੂੰ ਮਿਟਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਜ਼ਿਆਦਾ ਜ਼ੋਰ ਆਪਣਿਆਂ…………
1
ਸਾਨੂੰ ਨਾ ਕਹੋ ਕਿ ਅਸੀਂ ਕੀ ਕਰਦੇ।
ਜੋ ਵੀ ਕਰਦੇ ਆ ਆਪਾਂ ਸਹੀ ਕਰਦੇ।
ਅਸੀ ਆ ਸਿਆਣੇ, ਸਾਡੀ ਕੋਠੀ ਵਿੱਚ ਦਾਣੇ।
ਰੋੜ ਖਾਵਾਂ ਕੇ ਕਹਿ ਦਿਆਂਗੇ ਮਖਾਣੇ।
ਬੜੇ ਆਏ ਸੀ ਗੱਲ ਸਮਝਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਸਾਡੀ ਪਹਿਚਾਣ ਨੂੰ ਮਿਟਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਜ਼ਿਆਦਾ ਜ਼ੋਰ ਆਪਣਿਆਂ…………
2
ਆਪਣੀ ਹੀ ਖੱਟ ਖਿਲਾਰਕੇ ਬਹਿ ਗਏ।
ਸਾਡੇ ਆਲੇ ਵੀ ਆਪਣੇ ਨਾਲ ਲੈ ਗਏ।
ਬਾਹਲ਼ੇ ਮੂੰਹ ਦੇ ਮਿੱਠੇ, ਦਿਲੋਂ ਕਿਨੇ ਡਿਠੇ।
ਢਹਾਉਦੇ ਢਾਉਂਦੇ ਇਕ ਦਿਨ ਆਪੇ ਆਣ ਢਿਠੇ।
ਬੜਾ ਤਜਰਬਾ ਪਿੱਠ ਪਿੱਛੇ ਗੱਲਾਂ ਸੁਣਾਉਣ ਬਈ।
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਸਾਡੀ ਪਹਿਚਾਣ ਨੂੰ ਮਿਟਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਜ਼ਿਆਦਾ ਜ਼ੋਰ ਆਪਣਿਆਂ…………
3
ਤੋੜ ਮਰੋੜ ਐਵੇਂ ਗੱਲਾਂ ਕਹਿ ਕਹਿ ਕੇ।
ਬਿਨਾਂ ਕਿਸੇ ਗੱਲੋਂ ਨਾਂ ਸਾਡਾ ਲੈ ਲੈ ਕੇ।
ਨਿੱਤ ਗੱਲਾਂ ਬਣਾਉਂਦੇ, ਚੁਗਲੀਆਂ ਪਏ ਲਾਉਂਦੇ।
ਪਾਣੀ ਚ ਮਧਾਣੀ ਐਵੇਂ ਪਏ ਘੁਮਾਉਂਦੇ।
ਮਨੋਬਲ ਸਾਡਾ ਨਿਤ ਗਿਰਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਸਾਡੀ ਪਹਿਚਾਣ ਨੂੰ ਮਿਟਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਜ਼ਿਆਦਾ ਜ਼ੋਰ ਆਪਣਿਆਂ…………
4
ਮੇਹਨਤ ਨੂੰ ਫ਼ਲ ਜੇ ਰੱਬ ਨਾ ਲਾਉਂਦਾ ਹੁੰਦਾ।
ਨਰਿੰਦਰ ਲੜੋਈ ਬੰਦਾ ਹਰ ਕੁਰਲਾਉਂਦਾ ਹੁੰਦਾ।
ਭਾਵੇਂ ਸੋਹਣੀਆਂ ਸ਼ਕਲਾਂ ਕਿਥੇ ਗਈਆਂ ਅਕਲਾਂ।
ਸਦਾ ਨਹੀਂ ਤਰੱਕੀਆਂ ਹੁੰਦੀਆਂ ਮਾਰ ਨਕਲਾਂ।
ਬੜੇ ਤੁਰੇ ਸੀ ਸਾਨੂੰ ਉੱਲੂ ਬਣਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਸਾਡੀ ਪਹਿਚਾਣ ਨੂੰ ਮਿਟਾਉਣ ਲਈ,
ਲੋਕ ਤਾਂ ਕੀ, ਜ਼ੋਰ ਜ਼ਿਆਦਾ ਆਪਣਿਆਂ ਦਾ ਲੱਗਿਆ।
ਜ਼ਿਆਦਾ ਜ਼ੋਰ ਆਪਣਿਆਂ…………

✍️ ਨਰਿੰਦਰ ਲੜੋਈ ਵਾਲਾ
☎️ 8968788181

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ-261
Next articleਰੰਗ ਬਦਲਦੇ ( ਕਾਵਿ ਵਿਅੰਗ )