(ਸਮਾਜ ਵੀਕਲੀ)
ਲੰਬੀ ਯਾਤਰਾ ਤੋਂ ਬਾਅਦ ਵੇ ਮੈਂ ਸਭ ਦੇਖਿਆ,
ਵੇ ਮੈਂ ਸੋਹਣਾ ਸੋਹਣਾ ਪਿਆਰਾ ਰੱਬ ਦੇਖਿਆ।
ਫਸੀ ਸੀ ਮੈਂ ਜੱਗ ਵਿੱਚ ਰੱਬ ਲੁੱਕ ਬੈਠਾ ਸੀ
ਸੱਚੀ ਪ੍ਰੀਤ ਵਾਲਾ ਅੱਖੀਆਂ ‘ਚੋਂ ਭਾਵ ਮੁੱਕ ਬੈਠਾ ਸੀ
ਜਦੋਂ ਛੱਡ ਕੇ ਮੈਂ ਜੱਗ ਵਾਲਾ ਯੱਭ ਦੇਖਿਆ,
ਵੇ ਮੈਂ ਸੋਹਣਾ ਸੋਹਣਾ ਪਿਆਰਾ ਪਿਆਰਾ ਰੱਬ ਦੇਖਿਆ।
ਬੰਦ ਅੱਖਾਂ ਨੇ ਤਾਂ ਲੁਕੇ ਹੋਏ ਭੇਦ ਸਭ ਖੋਲ ਦਿੱਤੇ,
ਦਿਲ ਤੇ ਦਿਮਾਗ ਵਾਲੇ ਝਗੜੇ ਵੀ ਤੋਲ ਦਿੱਤੇ ,
ਬੰਦ ਅੱਖਾਂ ਰਾਹੀਂ ਅੰਦਰੋਂ ਹੀ ਲੱਭ ਦੇਖਿਆ,
ਵੇ ਮੈਂ ਸੋਹਣਾ ਸੋਹਣਾ ਪਿਆਰਾ ਪਿਆਰਾ ਰੱਬ ਦੇਖਿਆ।
ਭਾਵੇਂ ਕੋਈ ਝੱਲੀ ਆਖੇ,ਆਖੇ ਕੋਈ ਸ਼ੁਦੈਣ ਵੇ,
ਹਰ ਸ਼ੈਅ ‘ਚੋਂ ਓਸ ਦੇ ਭੁਲੇਖੇ ਮੈਨੂੰ ਪੈਣ ਵੇ,
ਵੇ ਮੈਂ ਇਸ਼ਕੇ ਦਾ ਲੜ ਫੜ ਸਭ ਦੇਖਿਆ
ਮੈਂ ਸੋਹਣਾ ਸੋਹਣਾ ਪਿਆਰਾ ਪਿਆਰਾ ਰੱਬ ਦੇਖਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly