(ਸਮਾਜ ਵੀਕਲੀ)
ਹੁੱਲੜਬਾਜ਼ਾਂ ਦੇ ਨੱਥ ਨਕੇਲਾਂ , ਮਾਵਾਂ ਨੇ ਪਾਉਣੀਆਂ ਕਦ
ਨਿੱਘਰ ਚੁੱਕੇ ਪੰਜਾਬ ਸਿਆਂ, ਰੁੱਤਾਂ ਓਹ ਆਉਣੀਆਂ ਕਦ
ਹੁੱਲੜਬਾਜ਼ਾਂ ਦੇ ਨੱਥ ਨਕੇਲਾਂ…………….
ਵਿਗੜੇ ਪੁੱਤਰ ਧੀਆਂ ਹੁਣ ਦੇ, ਹਨ ਕਿਰਦਾਰਾਂ ਤੋਂ ਹੀਣੇ
ਸਿੰਘ ਨਲੂਏ ਸਰਦਾਰ ਦੀਆਂ, ਬਾਤਾਂ ਮਾਂ ਸੁਣਾਉਣੀਆਂ ਕਦ
ਹੁੱਲੜਬਾਜ਼ਾਂ ਦੇ ਨੱਥ ਨਕੇਲ਼ਾਂ …………….
ਔਤ-ਨਪੁੱਤੇ ਚੰਗੇ ਇਸ ਤੋਂ ਮਾਪੇ, ਮਿਹਣਾ ਨਾ ਸਮਝੀਂ
ਤੈਂ ਪੁੱਤ ਕਮੀਨੇ ਦੇ ਬਾਪੂ , ਮੂੰਹ ਚੰਡਾਂ ਲਾਉਣੀਆਂ ਕਦ
ਹੁੱਲੜਬਾਜ਼ਾਂ ਦੇ ਨੱਥ ਨਕੇਲ਼ਾਂ…………..
ਘਰ ਅੰਦਰ ਹੀ ਤਾੜੀ ਰੱਖੋ, ਆਪਣੇ ਢੀਠ ਲਫ਼ੰਗਾਂ ਨੂੰ
ਪੱਗਾਂ ਏ ਦਸਤਾਰਾਂ ਇਹਨਾਂ , ਉਂਝ ਵੀ ਰੁਸ਼ਨਾਉਣੀਆਂ ਕਦ
ਹੁੱਲੜਬਾਜ਼ਾਂ ਦੇ ਨੱਥ ਨਕੇਲ਼ਾਂ………
ਨਾ ਹੁਣ ਜੰਮੋਂ ਹੋਰ ਕਤੀੜਾਂ, ਜੇ ਦੇ ਸਕਦੇ ਮੱਤਾਂ ਨਾ
ਪਾਲ਼ ਨਸ਼ੇੜੀ ਸਰਹੰਦਾਂ,ਦਿੱਲੀ, ਵੀ ਇਹਨਾਂ ਢਾਉਣੀਆਂ ਕਦ
ਹੁੱਲੜਬਾਜ਼ਾਂ ਦੇ ਹੱਥ ਨਕੇਲ਼ਾਂ…………
ਦੋ-ਟੁੱਕ ਗੱਲਾਂ ਖ਼ਰੀਆਂ, “ਬਾਲੀ ਰੇਤਗੜੂ ” ਆਖ ਰਿਹੈ
ਆਵਾਜ਼ਾਂ ਇਹੇ ਕਲਮ ਦੀਆਂ, ਹਾਜ਼ਿਮ ਵੀ ਆਉਣੀਆਂ ਕਦ
ਬਾਲੀ ਰੇਤਗੜੵ
+919465129168