ਗੀਤ

ਬਲਵਿੰਦਰ ਸਰਘੀ

(ਸਮਾਜ ਵੀਕਲੀ)

ਛੇਤੀ ਭੇਜਦੇ ਵੀਰੇ ਨੂੰ ਮੇਰੇ ਬਾਬਲਾ।
ਮੈਂ ਪੇਕੇ ਘਰ ਆਉਣਾ ਚਾਹੁੰਦੀ ਹਾਂ।
ਨਾਲ ਮਾਂ ਦੇ ਤੇ ਬਾਬਲਾ ਦੇ ਤੇਰੇ।
ਮੈਂ ਸਾਵਣ ਮਨਾਉਂਣਾ ਚਾਹੁੰਦੀ ਹਾਂ।

ਸਾਉਣ ਦੇ ਮਹੀਨੇ ਮੋਰ ਬਾਗੀ ਪੈਦਾ ਪਾਉਂਦੇ ਨੇ।
ਬੱਦਲ ਵੀ ਰਿਮ-ਝਿਮ ਮੀਂਹ ਵਰਸਾਉਂਦੇ ਨੇ।
ਖੀਰ, ਪੂੜੇ ਤੇ ਪਕੌੜੇ ਮੇਰੇ ਬਾਬਲਾ।
ਮੈਂ ਕੱਢਕੇ ਖਵਾਉਣਾ ਚਾਹੁੰਦੀ ਹਾਂ।
ਛੇਤੀ………..

ਰਲ-ਮਿਲ ਖੇਡੇ ਅਸੀਂ ਭੈਣ ਤੇ ਭਰਾ ਦੇ।
ਵਾਰੀ -ਵਾਰੀ ਰੋਟੀ ਮਾਂ ਦੇਂਦੀ ਸੀ ਪਕਾ ਵੇ।
ਪਾਕੇ ਬੋਹੜ ਨਾਲ ਪੀਂਘਾਂ ਮੇਰੇ ਬਾਬੁਲਾ।
ਮੈਂ ਭਾਬੀ ਨੂੰ ਝਟਾਉਣਾ ਚਾਹੁੰਦੀ ਹਾਂ।
ਛੇਤੀ…………..

ਖੇਡਦਾ ਭਤੀਜਾ ਜਦੋਂ ਵਿਹੜੇ ਵਿੱਚ ਆਂਵਦਾ।
ਉੱਦੋ ਮੈਨੂੰ ਬਾਬਲਾ ਦੇ ਚਾਅ ਚੜ ਜਾਂਵਦਾ।
ਮੈਂ ਤਾਂ ਘੁੱਟ- ਘੁੱਟ ਬਾਬਲਾ ਭਤੀਜੇ ਨੂੰ।
ਗਲ ਨਾਲ ਲਾਉਣਾ ਚਾਹੁੰਦੀ ਹਾਂ।
ਛੇਤੀ……….

ਪੇਕੇ ਘਰ ਸਦਾ ਹੀ ਆਬਾਦ ਰਹਿਣ ਮੇਰੇ ਵੇ।
“ਸਰਘੀ” ਦੇ ਵੀਰ ਸਦਾ ਵੱਸਣ ਵਿਹੜੇ ਵੇ।
ਮੈਂ ਤਾਂ ਖੁਸ਼ੀ-ਖੁਸੀ ਸਾਵਣ ਮਨਾਕੇ।
ਹੌਸਲੇ ਘਰ ਜਾਣਾ ਚਾਹੁੰਦੀ ਹਾਂ।
ਛੇਤੀ……..

ਬਲਵਿੰਦਰ ਸਰਘੀ

ਕੰਗ ਤਹਿਸੀਲ ਖਡੂਰ ਸਾਹਿਬ

ਜ਼ਿਲਾ ਤਰਨਤਾਰਨ ਮੋ:8288959935

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਬੈਂਸ ਨੂੰ ਬਦਨਾਮ ਕਰਨ ਲਈ ਵਿਰੋਧੀ ਲੈ ਰਹੇ ਚੂੜੀਆਂ ਦਾ ਸਹਾਰਾ -ਦਲਜੀਤ ਦੂਲੋਵਾਲ
Next articleਲੋਕ ਤੱਥ