ਗੀਤ

(ਸਮਾਜ ਵੀਕਲੀ)

ਸਾਨੂੰ ਕਲਮ ਫੜਾਈ ਕੁਦਰਤ ਨੇ ,
ਚੰਗੀ ਸੋਚ ਬਣਾਈ ਕੁਦਰਤ ਨੇ ,
ਕੁਦਰਤ ਦੇ ਸਿਰਜੇ ਲੋਕਾਂ ਦੇ ,
ਹੁਣ ਦੁੱਖ ਸੁੱਖ ਅਸੀਂ ਹੰਢਾਉਂਨੇਂ ਆਂ।
ਪੱਬ ਧਰਤੀ ‘ਤੇ ਨੇ ਰੱਖੇ ਹੋਏ ,
ਹੱਥ ਅੰਬਰਾਂ ਨੂੰ ਵੀ ਲਾਉਂਨੇਂ ਆਂ ।

ਸਾਨੂੰ ਸੋਝੀ ਬਖ਼ਸ਼ੀ ਗੁਰੂਆਂ ਨੇ ,
ਗੱਲ ਕਰੀਏ ਆਪਣੇ ਲੋਕਾਂ ਦੀ ।
ਦੱਸੀਏ ਅਸਲੀਅਤ ਲੋਕਾਂ ਨੂੰ ,
ਸੱਭੇ ਖ਼ੂਨ ਪੀਣੀਆਂ ਜੋਕਾਂ ਦੀ ।
ਦੂਹਰੇ ਚਿਹਰੇ ਵਾਲ਼ੇ ਆਗੂਆਂ ਦੇ,
ਮੁਖੜਿਆਂ ਤੋਂ ਮਖੌਟੇ ਲਾਹੁੰਨੇਂ ਆਂ ।
ਪੱਬ ਧਰਤੀ ‘ਤੇ ਨੇ ——————–

ਸਾਨੂੰ ਦੇਸ਼ ਪਿਆਰਾ ਜ਼ਿੰਦੜੀ ਤੋਂ ,
ਅਮਨਾਂ ਦੀ ਗਾਥਾ ਲਿਖਦੇ ਹਾਂ ।
ਮਾਤ ਭਾਸ਼ਾ ਨਾਲ਼ ਪਿਆਰ ਬੜਾ ,
ਬਾਕੀ ਭਾਸ਼ਾਵਾਂ ਵੀ ਸਿਖਦੇ ਹਾਂ ।
ਇੱਜ਼ਤ ਕਰੀਏ ਸਾਰੇ ਧਰਮਾਂ ਦੀ ,
ਸਦਾ ਗੀਤ ਪਿਆਰ ਦੇ ਗਾਉਂਨੇਂ ਆਂ।
ਪੱਬ ਧਰਤੀ ‘ਤੇ ਨੇ ———————–

ਅਪਣਾ ਵਿਰਸਾ ਸਾਂਭ ਕੇ ਰੱਖਿਆ ਏ ,
ਵਿਗਿਆਨਕ ਸੋਚ ਵੀ ਰਖਦੇ ਹਾਂ ।
ਯੁੱਗ ਆਇਆ ਏ ਕੰਪਿਊਟਰ ਦਾ ,
ਇਸ ‘ਤੇ ਹਰ ਕੰਮ ਕਰ ਸਕਦੇ ਹਾਂ ।
ਖੁਸ਼ੀਆਂ ਵਿੱਚ ਭੰਗੜੇ ਪਾ ਪਾ ਕੇ ,
ਦੁੱਖਾਂ ਵਿੱਚ ਵੀ ਮੁਸਕਾਉਂਨੇਂ ਆਂ ।
ਪੱਬ ਧਰਤੀ ‘ਤੇ ਨੇ ———————-

ਅਸੀਂ ਪਿੰਡ ” ਰੰਚਣਾਂ ” ਨੂੰ ਏਕੇ ਦਾ ,
ਹਰ ਪਲ ਪਾਠ ਪੜਾ੍ਇਆ ਏ ।
ਸਿੱਖਿਆ ਜੋ ਆਪਣੇ ਪੁਰਖ਼ਿਆਂ ਤੋਂ ,
ਨਵੀਂ ਪੀੜੀ੍ ਤਾਈਂ ਸਿਖਾਇਆ ਏ ।
ਜੇ ਕੋਈ ਦੁਸ਼ਮਣ ਬਣ ਕੇ ਆਉਂਦਾ ਏ ,
ਇੱਕੀਆਂ ਦੇ ਇਕੱਤੀ ਪਾਉਂਨੇਂ ਆਂ ।
ਪੱਬ ਧਰਤੀ ‘ਤੇ ਨੇ ———————–

ਮੂਲ ਚੰਦ ਸ਼ਰਮਾ
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ ।
9914836037

 

Previous articleਸ. ਸ. ਸ. ਸਕੂਲ ਹਸਨਪੁਰ , ਲੁਧਿਆਣਾ ਪੀ ਟੀ ਐਮ ਤੇ ਹੋਏ ਪ੍ਰਭਾਵਸ਼ਾਲੀ ਲੈਕਚਰ
Next articleਕੁੜੀ ਨਹੀਂ ਉਹ..