(ਸਮਾਜ ਵੀਕਲੀ)
ਆ ਜਾਂਦਾ ਜੇ ਇਕ ਵਾਰ, ਅਸਾਂ ਜੀਅ ਪੈਣਾ ਸੀ
ਯਾਰ ਬਿਗ਼ਾਨੈ ਤੂੰ ! ਪਤੈ, ਅਸਾਂ ਕੀ ਕਹਿਣਾ ਸੀ
ਆ ਜਾਂਦਾ ਜੇ ਇੱਕ ਵਾਰ !!…… ……….
ਹਿਜਰ ਸੜੇ ਹਾਂ ਅੰਦਰ ਤੋਂ , ਮਣ ਦੇ ਬਿਰਖ ਜਿਹੇ
ਅੱਗ ਦੀ ਜੂਨੇ ਸੁਲਗ਼ ਰਹੇ, ਨੈਣ ਏ ਸਰਖ਼ ਜਿਹੇ
ਢੱਕ ਦੇ ਵਾਗੂੰ ਕੁੱਝ ਦਿਨ, ਜੋਬਨ ਪੀ ਲੈਣਾ ਸੀ
ਆ ਜਾਂਦਾ ਜੇ ਇੱਕ ਵਾਰ. !…… … ….——
ਪੀੜਾਂ ਅੰਦਰ ਗੁੱਛ’-ਮੁੱਛ, ਹੋ ਖਾਹਿਸ਼ਾਂ ਮਰੀਆਂ ਨੇ
ਆਪਣੇ ਆਪ ਤੋਂ ਅੱਜਕੱਲ, ਪਰਛਾਈਆਂ ਡਰੀਆਂ ਨੇ
ਮੂਠੀ ਹੋਇਆ ਹੱਡਾਂ ਦਾ, ਪੀਹਣ ਪੀਹ ਲੈਣਾ ਸੀ
ਆ ਜਾਂਦਾ ਜੇ ਇੱਕ ਵਾਰ ….!….. ….——–
ਹਾਂ ਢਲਦੀ ਸ਼ਾਮ ਜਿਹੇ, ਰਾਹ ਤੇਰੇ ਢੁਕਣਾ ਨਹੀਂ
ਮਰਿਆਂ ਤੋਂ ਲੱਖ ਆਵੀਂ, ਕਬਰਾਂ ‘ਤੇ ਰੁਕਣਾ ਨਹੀਂ
ਜਖ਼ਮ ਹਰਾ ਦਿਲ ਦਾ, ਤੇਰੇ ਸਾਹਵੇਂ ਸੀਅ ਲੈਣਾ ਸੀ
ਆ ਜਾਂਦਾ ਜੇ ਇਕ ਵਾਰ—————–
“ਰੇਤਗੜੵ “ਦਰਦ ਦਿਲਾਂ ਦਾ, ਕਿਤੇ ਰੋਇਆ ਜਾਂਦਾ ਨਾ
ਸੁੱਟ ਇਸ਼ਕ ਨਿਆਮਤ ਵੀ, ਇੰਝ ਮੋਇਆ ਜਾਂਦਾ ਨਾ
ਜ਼ਹਿਰ ਜਿਉਂਦੇ ਜੀਅ, ਤੇਰੇ ਹੱਥੋਂ ਪੀ ਲੈਣਾ ਸੀ
ਆ ਜਾਂਦਾ ਜੇ ਇੱਕ ਵਾਰ ….!………….
ਬਾਲੀ ਰੇਤਗੜੵ
+919465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly