ਗੀਤ

(ਸਮਾਜ ਵੀਕਲੀ)

ਨੀਤੀ ਦੋਹਰੀ ਦੋਗਲਿਆਂ ਦੀ ਗੰਦੀ ਵੀਰੇ
ਸੌਦਾ ਸਾਧ ਪੈਰੋਲ ‘ਤੇ , ਸਿੰਘ ਬੰਦੀ ਵੀਰੇ …

ਸੱਚ ਪੜ੍ਹੇ ਸੱਚ ਬੋਲੇ , ਡਰੇ ਨਾ ਭੋਰਾ ਡੋਲੇ
ਅੰਮ੍ਰਿਤ ਵੰਡੇ ਅੰਮ੍ਰਿਤ ਕਹਿੰਦੇ ਜ਼ਹਿਰਾਂ ਘੋਲੇ
ਫੜ ਫੜ ਲਾ ਦੋ’ ਸਿੱਖਾਂ ਨੂੰ ਫਿਰ ਫੰਦੀ ਵੀਰੇ …
ਸੌਦਾ ਸਾਧ ਪੈਰੋਲ ‘ਤੇ , ਸਿੰਘ ਬੰਦੀ ਵੀਰੇ …

ਵਿੱਚ ਰਜ਼ਾ ਦੇ ਜਿਉਣਾ ਗੁਰ ਦਾ ਹੁਕਮ ਵਜਾਉਣਾ
ਰੋਕੇ ਫਾਇਰ ਥੋਡੇ ਸਾਡਾ ਫ਼ਤਹਿ ਬੁਲਾਉਣਾ
ਨਾ ਕਹਿੰਦੇ ਨਾ ਸੁਣਦੇ ਚੰਗੀ ਮੰਦੀ ਵੀਰੇ …
ਸੌਦਾ ਸਾਧ ਪੈਰੋਲ ‘ਤੇ , ਸਿੰਘ ਬੰਦੀ ਵੀਰੇ …

ਹੱਕ ਲਈ ਲੜਨਾ ਪੈਣਾ , ਸਾਨੂੰ ਅੜਨਾ ਪੈਣਾ
ਤਕੜੇ ਸਿੱਖ ਨੂੰ ਮਾੜੇ ਸਿੱਖ ਨਾਲ ਖੜਨਾ ਪੈਣਾ
ਸਾਡੇ ਬਿਨ ਨਾ ਸਾਡਾ ਕੋਈ ਸੰਬੰਧੀ ਵੀਰੇ ….
ਸੌਦਾ ਸਾਧ ਪੈਰੋਲ ‘ਤੇ , ਸਿੰਘ ਬੰਦੀ ਵੀਰੇ …

ਵੇਖੇ ਕੋਨੇ ਚਾਰੇ , “ਜਿੰਮੀ” ਨਜ਼ਰਾਂ ਮਾਰੇ
ਅੰਨ੍ਹੇ ਭਗਤਾਂ ਦੀ ਭਗਤੀ ਦੇ ਕਾਰੇ ਸਾਰੇ
ਰਹੇ ਤਜੁਰਬੇ ਕਰਦਾ ਜੋ ਤੁਕਬੰਦੀ ਵੀਰੇ …
ਸੌਦਾ ਸਾਧ ਪੈਰੋਲ ‘ਤੇ , ਸਿੰਘ ਬੰਦੀ ਵੀਰੇ …

ਲਿਖਾਰੀ / ਜਿੰਮੀ ਅਹਿਮਦਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬਣ
Next articleਗ਼ਜ਼ਲ