ਗੀਤ

ਮਹਿੰਦਰ ਸਿੰਘ ਝੱਮਟ

(ਸਮਾਜ ਵੀਕਲੀ)

ਦੱਸ ਤੇਰਾ ਨਾ ਕੀ ਮੈਂ ਰੱਖਾਂ ਨੀ ਨਿਕੰਮੀਏ
ਮੇਰੇ ਨਾਲ ਮੁੱਕੇਗੀ ਤੂੰ ਮੇਰੇ ਨਾਲ ਜੰਮੀਏ।

ਕਿਤੇ ਅੱਗ ਕਿਤੇ ਪਾਣੀ,
ਕਰਮਾਂ ਦੀ ਮਾਰ ਨੀ।
ਹਰ ਥਾਂ ਤੇ ਬਣੀ ਬੈਠੀ,
ਤੂੰ ਹੀ ਹੱਕਦਾਰ ਨੀ।
ਦਰਦਾਂ ਦੇ ਤੋਹਫੇ ਨੀ,
ਘਰ ਘਰ ਦੇ ਦਿੰਦੀਏ।
ਦੱਸ ਤੇਰਾ ਨਾ ਕੀ ਮੈਂ ਰੱਖਾਂ ਨੀ ਨਿਕੰਮੀਏ
ਮੇਰੇ ਨਾਲ ਮੁੱਕੇਗੀ ਤੂੰ ਮੇਰੇ ਨਾਲ ਜੰਮੀਏ।

ਅੱਲੜ ਜਵਾਨੀ ਕਿਤੇ,
ਰੋਂਦੇ ਪਏ ਸੁਹਾਗ ਨੀ।
ਦੱਸ ਕੀਹਨੇ ਤੇਰੀ ਝੋਲੀ,
ਪਾਏ ਸਾਡੇ ਭਾਗ ਨੀ।
ਤਰਸ ਨਾ ਕਰੇਂ ਦੋਵੇਂ,
ਹੱਥ ਤੈਨੂੰ ਬਨ੍ਹੀਏੇ।
ਦੱਸ ਤੇਰਾ ਨਾ ਕੀ ਮੈਂ ਰੱਖਾਂ ਨੀ ਨਿਕੰਮੀਏ ਮੇਰੇ ਨਾਲ ਮੁੱਕੇਗੀ ਤੂੰ ਮੇਰੇ ਨਾਲ ਜੰਮੀਏ

ਜ਼ਿਆਦਾ ਮੁੱਕੀ ਥੋੜੀ ਰਹਿ,
ਗਈ ਲੱਗਦੀ ਕਹਾਣੀ ਤੂੰ।
ਬਣੇਗੀ ਅਖੀਰ ਸਾਡੀ,
ਮੋਤ ਮਰ ਜਾਣੀ ਤੂੰ।
ਸੋਚੇ ਝੱਮਟ ਤੈਨੂੰ,
ਕਿਹੜੀ ਥਾਂ ਤੇ ਭੰਨੀਏ।
ਦੱਸ ਤੇਰਾ ਨਾ ਕੀ ਮੈਂ ਰੱਖਾਂ ਨੀ ਨਿਕੰਮੀਏ,
ਮੇਰੇ ਨਾਲ ਮੁੱਕੇਗੀ ਤੂੰ ਮੇਰੇ ਨਾਲ ਜੰਮੀਏ।

ਲੇਖਕ ਮਹਿੰਦਰ ਸਿੰਘ ਝੱਮਟ
ਪਿੰਡ ਅੱਤਵਾਲ
ਜ਼ਿਲ੍ਹਾ ਹੁਸ਼ਿਆਰਪੁਰ
ਮੋ9915898120

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article08 ਮਾਰਚ ਔਰਤ ਦਿਵਸ਼ ਤੇ ਵਿਸ਼ੇਸ਼
Next articleਕਵਿਤਾ