(ਸਮਾਜ ਵੀਕਲੀ)
ਸੁਣ ਲੈ ਮਾਏ ਸੁਣ ਲੈ ਭੈਣ,
ਲਾੜੀ ਮੈਂ ਮੌਤ ਲਿਆਵਾਂਗਾ।
ਆਪਣੇ ਪਿਆਰੇ ਵਤਨ ਦੀ,
ਖਾਤਰ ਚੜ੍ਹ ਫਾਂਸੀ ਮੈਂ ਜਾਵਾਂਗਾ।
ਵਿਚ ਪੰਜਾਬ ਦੇ ਜੰਮਿਆਂ ਪਾਲਿਆ,
ਭਾਰਤ ਮਾਂ ਦਾ ਜਾਇਆ ਨੀ।
ਸਤਲੁਜ ਰਾਵੀ ਬਿਆਸ ਦਾ,
ਮੂੰਹ ਨੂੰ ਪਾਣੀ ਲਾਇਆ ਨੀ।
ਪਿਤਾ ਜੀ ਤੇ ਬਾਬਾ ਜੀ ਦਾ,
ਸੋਹਣਾ ਨਾਂ ਚਮਕਾਵਾਂਗਾ।
ਆਪਣੇ ਪਿਆਰੇ ਵਤਨ ਦੀ,
ਖਾਤਰ ਚੜ੍ਹ ਫਾਂਸੀ…..
ਮੈਂ ਸਿੰਘ ਪਿਤਾ ਦਸਮੇਸ਼ ਦਾ,
ਤੇ ਝਾਂਸੀ ਬਾਈ ਦਾ ਵੀਰਾ ਨੀ।
ਚੜ੍ਹ ਕੇ ਮੌਤ ਵਿਆਵਾਂਗਾ,
ਸਿਰ ਬੰਨ੍ਹਦੇ ਬਸੰਤੀ ਚੀਰਾ ਨੀ।
ਗੁਰਬਤ ਦੇ ਮੈਂ ਤੋੜ ਕੇ ਜੰਗਲ,
ਤੁਸਾਂ ਦਾ ਨਾਂ ਚਮਕਾਵਾਂਗਾ।
ਆਪਣੇ ਪਿਆਰੇ ਵਤਨ ਦੀ,
ਖਾਤਰ ਚੜ੍ਹ ਫਾਂਸੀ…..
ਜੋ ਪਰਵਾਨੇ ਦੇਸ਼ ਦੇ,
ਮੌਤ ਦੇ ਕੋਲੋਂ ਡਰਦੇ ਨੇ।
ਲੋੜ ਪੈਣ ਤੇ ਆਪਣੇ ਦੇਸ਼ ਲਈ,
ਜ਼ਿੰਦੜੀ ਅਰਪਨ ਕਰ ਦੇਣਗੇ।
ਤੇਰੇ ਚੰਗੇ ਸਰੀਰ ਤੇ,
ਕਿਤੇ ਦਾਗ ਨਾ ਲਾਵਾਂਗਾ।
ਆਪਣੇ ਪਿਆਰੇ ਵਤਨ ਦੀ,
ਖਾਤਰ ਚੜ੍ਹ ਫਾਂਸੀ…..
ਕਹੇ ਸ਼ਹੀਦੇ ਆਜਮ ਮੈਨੂੰ,
ਭਗਤ ਸਿੰਘ ਬੂਲਵਾਉਣਗੇ।
ਸੋਹਣ ਸੋਨੀਲੇ ਵਰਗੇ ਪ੍ਰੇਮੀ,
ਮੇਰੀਆਂ ਲਿਖ ਕੇ ਘੋੜਿਆਂ ਗਾਵਣਗੇ।
ਯਾਦ ਕਰੇਗੀ ਜਦ ਤੂੰ ਮੈਨੂੰ,
ਤੇਰੇ ਖਾਬੀ ਆਵਾਂਗਾ।
ਲੇਖਕ-ਸੋਹਣ ਸਿੰਘ ਸੋਨੀਲਾ
ਡੀ ਐਸ ਪੀ ਸੇਵਾ ਮੁਕਤ
222 ਏ ਕੋਟ ਰਾਮਦਾਸ
ਚੁਗਿੱਟੀ ਬਾਈ ਪਾਸ
ਜਲੰਧਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly